ਤਾਮਿਲਨਾਡੂ `ਚ ਫਰਜ਼ੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼

0
13
Fake GST challan

ਚੇਨਈ, 1 ਦਸੰਬਰ 2025 : ਤਾਮਿਲਨਾਡੂ (Tamil Nadu)`ਚ ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੀ. ਜੀ. ਐੱਸ. ਟੀ.), ਚੇਨਈ ਉੱਤਰ ਕਮਿਸ਼ਨਰੇਟ ਨੇ ਇਕ ਵੱਡੇ ਫਰਜ਼ੀ ਅੰਤਰਰਾਜੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ । .

50 ਕਰੋੜ 85 ਲੱਖ ਦੀ ਟੈਕਸ ਚੋਰੀ ਫੜੀ

ਇਸ ਮਾਮਲੇ ਦੀ ਮੁੱਢਲੀ ਜਾਂਚ ਵਿਚ 50 ਕਰੋੜ 85 ਲੱਖ ਰੁਪਏ ਦੀ ਟੈਕਸ ਚੋਰੀ (Tax evasion of Rs 50 crore 85 lakh) ਦਾ ਖੁਲਾਸਾ ਹੋਇਆ ਹੈ . ਮਾਮਲੇ `ਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ । ਇਕ ਪ੍ਰੈਸ ਰਿਲੀਜ਼ ਅਨੁਸਾਰ ਸੀ. ਜੀ. ਐੱਸ. ਟੀ. (C. G. S. T.) (ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ ) ਹੈੱਡਕੁਆਰਟਰ ਨਿਵਾਰਕ ਇਕਾਈ, ਚੇਨਈ ਦੇ ਅਧਿਕਾਰੀਆਂ ਨੇ ਫਰਜ਼ੀ ਚਲਾਨਾਂ (Fake invoices) ਦੇ ਆਧਾਰ `ਤੇ ਇਨਪੁੱਟ ਟੈਕਸ ਕ੍ਰੈਡਿਟੇ (ਆਈ. ਟੀ. ਸੀ ) ਦਾ ਧੋਖਾਦੇਹੀ ਭਰੇ ਢੰਗ ਨਾਲ ਲਾਭ ਉਠਾਉਣ ਅਤੇ ਅੱਗੇ ਟਰਾਂਸਫਰ ਕਰਨ ਵਾਲੇ ਇਕ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ । ਇਹ ਸਭ ਮਾਲ ਦੀ ਅਸਲ ਆਵਾਜਾਈ ਤੋਂ ਬਿਨਾਂ ਕੀਤਾ ਜਾ ਰਿਹਾ ਸੀ । ਇਸ ਫਰਜ਼ੀ ਚਲਾਨ ਨੈੱਟਵਰਕ ਨੇ ਤਾਮਿਲਨਾਡੂ ਤੇ ਕਰਨਾਟਕ ਸੂਬਿਆਂ ਵਿਚ 95 ਤੋਂ ਵੱਧ ਫਰਜ਼ੀ ਕਾਰੋਬਾਰ ਕੰਪਨੀਆਂ ਬਣਾਈਆਂ ਹੋਈਆਂ ਸਨ ।

Read More : ਜੀ. ਐਸ. ਟੀ. ਦਰ ਘਟਣ ਨੂੰ ਲੈ ਕੇ ਹੋਈ ਕੇਂਦਰੀ ਮੰਤਰੀਆਂ ਦੀ ਮੀਟਿੰਗ

LEAVE A REPLY

Please enter your comment!
Please enter your name here