ਲਖੀਮਪੁਰ ਖੇੜੀ, 1 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri) ਵਿੱਚ ਗੁਰਦੁਆਰੇ ਦੇ ਦੋ ਸੇਵਾਦਾਰਾਂ `ਤੇ ਰਸਤਾ ਮੰਗਣ ਨੂੰ ਲੈ ਕੇ ਵਧੀ ਗੱਲ ਦੇ ਚਲਦਿਆਂ ਕਈ ਵਿਅਕਤੀਆਂ ਨੇ ਹਮਲਾ (Attack) ਕਰ ਦਿੱਤਾ । ਦੱਸਣਯੋਗ ਹੈ ਕਿ ਉਕਤ ਘਟਨਾ ਨਿਘਾਸਨ ਥਾਣਾ ਖੇਤਰ ਦੇ ਅਧੀਨ ਆਉਂਦੇ ਲੁਧੌਰੀ ਪਿੰਡ ਵਿਚ ਵਾਪਰੀ । ਇਸ ਸਮੁੱਚੀ ਘਟਨਾ ਦੀ ਵੀਡੀਓ ਨੇੜੇ ਹੀ ਇਕ ਦੁਕਾਨ ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਰਿਕਾਰਡ ਹੋਈ ।
ਪੀੜ੍ਹਤਾਂ ਨੇ ਪੁਲਸ ਕੋਲ ਸਿ਼ਕਾਇਤ ਦਰਜ ਕਰਵਾ ਮੰਗੀ ਸਖ਼ਤ ਕਾਰਵਾਈ ਦੀ ਮੰਗ
ਰਸਤਾ ਮੰਗਣ (Asking for directions) ਨੂੰ ਲੈ ਕੇ ਹੋਈ ਤਕਰਾਰਬਾਜੀ ਦੇ ਚਲਦਿਆਂ ਜਿਨ੍ਹਾਂ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ (The servants of the Gurdwara Sahib) ਨਾਲ ਕੁੱਟਮਾਰ ਕੀਤੀ ਨੇ ਪੁਲਸ ਕੋਲ ਆਪਣੀ ਸਿ਼ਕਾਇਤ (Complaint) ਦਰਜ ਕਰਵਾ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਗੋਵਿੰਦਪੁਰ ਫਾਰਮ ਦੇ ਵਸਨੀਕ ਸਰਵਣ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਵੀਰਵਾਰ ਸ਼ਾਮ ਨੂੰ ਆਪਣੇ ਦੋਸਤ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਲ ਮੋਟਰਸਾਈਕਲ `ਤੇ ਘਰ ਵਾਪਸ ਆ ਰਿਹਾ ਸੀ । ਉਹ ਬਿਰਜਾਪੁਰਵਾ ਵਿੱਚ ਸਿੱਖ ਰਸਮਾਂ ਨਾਲ ਸ੍ਰੀ ਅਖੰਡ ਪਾਠ ਪੂਜਾ ਕਰਨ ਤੋਂ ਬਾਅਦ ਸੰਪੂਰਨਨਗਰ ਥਾਣਾ ਖੇਤਰ ਦੇ ਪਿੰਡ ਮਹੰਗਾਪੁਰ ਤੋਂ ਵਾਪਸ ਆ ਰਹੇ ਸਨ ।
ਸਿ਼ਕਾਇਤ ਵਿਚ ਕਿਸ ਕਿਸ ਦਾ ਦਿੱਤਾ ਗਿਆ ਹੈ ਨਾਮ
ਸਿ਼ਕਾਇਤ ਅਨੁਸਾਰ ਬਿਹਾਰੀਪੁਰਵਾ ਦੇ ਰਹਿਣ ਵਾਲੇ ਅਜੈ, ਵਿਜੇ (ਰਾਮਖੇਲਾਵਨ ਯਾਦਵ ਦੇ ਪੁੱਤਰ), ਅੰਕਿਤ, ਅਖਿਲੇਸ਼ (ਨੰਦ ਕੁਮਾਰ ਯਾਦਵ ਦੇ ਪੁੱਤਰ), ਅਨੁਜ (ਦੇਵਕੀ ਨੰਦਨ ਦਾ ਪੁੱਤਰ), ਸ਼ਿਵਮ (ਰਾਮ ਆਸਰੇ ਕਸ਼ਯਪ ਦਾ ਪੁੱਤਰ), ਅਤੇ ਸੋਨੂੰ ਅਤੇ ਸ਼ੁਭਮ (ਲੇਖ ਰਾਮ ਦੇ ਪੁੱਤਰ) ਨੇ 8-10 ਅਣਪਛਾਤੇ ਸਾਥੀਆਂ ਦਾ ਨਾਮ ਦਿੱਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਉਪਰੋਕਤ ਨੇ ਮਿਲ ਕੇ ਲੁਧੌਰੀ ਪਿੰਡ ਵਿੱਚ ਡਾ. ਨਿਸਾਰ ਅਹਿਮਦ ਦੇ ਘਰ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਜ਼ਬਰਦਸਤੀ ਰੋਕਿਆ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।
Read More : ਤੇਜਧਾਰ ਨਾਲ ਹਮਲਾ ਕਰਨ ਤੇ ਇਕ ਵਿਰੁੱਧ ਕੇਸ ਦਰਜ









