ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦਾ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਗ੍ਰਿਫ਼ਤਾਰ

0
16
Harpreet Singh Gulati

ਚੰਡੀਗੜ੍ਹ 1 ਦਸੰਬਰ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸ਼ਰਾਬ ਕੰਪਨੀ ਆਕਾਸ਼ ਸਪ੍ਰਿਤੀ, ਯੂਵੀ ਐਂਟਰਪ੍ਰਾਈਜ਼, ਏਡੀ ਐਂਟਰਪ੍ਰਾਈਜ਼ ਰਾਹੀਂ ਪੈਸੇ ਟ੍ਰਾਂਸਫਰ ਕਰਨ ਸਬੰਧੀ ਕੇਸ ਵਿੱਚ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ (Harpreet Singh Gulati) ਨੂੰ ਗ੍ਰਿਫ਼ਤਾਰ ਕੀਤਾ ਹੈ ।

ਮਜੀਠੀਆ ਨੇ ਬਣਾਈਆਂ ਸਬੰਧੀ ਗੁਲਾਟੀ ਰਾਹੀਂ ਸਿ਼ਮਲਾ ਅਤੇ ਦਿੱਲੀ ਵਿਚ ਜਾਇਦਾਦਾਂ

ਦੱਸਣਯੋਗ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Former Minister Bikram Singh Majithia) ਨੇ ਗੁਲਾਟੀ ਰਾਹੀਂ ਸਿ਼ਮਲਾ ਅਤੇ ਦਿੱਲੀ ਵਿੱਚ ਜਾਇਦਾਦਾਂ ਬਣਾਈਆਂ ਸਨ। ਮੁਲਜ਼ਮ ਹਰਪ੍ਰੀਤ ਸਿੰਘ ਗੁਲਾਟੀ ਨੂੰ ਮਜੀਠੀਆ ਕੇਸ ਦੇ ਸਬੰਧ ਵਿੱਚ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੋਹਾਲੀ ਦੀ ਇੱਕ ਅਦਾਲਤ ਵੱਲੋਂ ਉਸਨੂੰ ਛੇ ਦਿਨਾਂ ਦਾ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ `ਤੇ ਸ਼ਰਾਬ ਦੇ ਲਾਇਸੈਂਸਾਂ (Liquor licenses) ਸਬੰਧੀ ਹੇਰਫੇਰ ਅਤੇ ਉਸ ਦੀਆਂ ਕੰਪਨੀਆਂ ਤੇ ਪਰਿਵਾਰ ਦੇ ਉਸ ਦੇ ਚਹੇਤੇ ਸ਼ਰਾਬ ਕਾਰੋਬਾਰੀਆਂ ਨਾਲ ਫੰਡਾਂ ਦੇ ਸ਼ੱਕੀ ਲੈਣ-ਦੇਣ ਸਬੰਧੀ ਗੰਭੀਰ ਦੋਸ਼ ਲਗਾਏ ਗਏ ਹਨ ।

ਗੁਲਾਟੀ ਦੀਆਂ ਫਰਮਾਂ ਨੇ ਕਥਿਤ ਤੌਰ `ਤੇ 2008 ਤੋਂ ਮਜੀਠੀਆ ਦੇ ਇਸ਼ਾਰੇ `ਤੇ ਸ਼ਰਾਬ ਦੇ ਲਾਇਸੈਂਸ ਪ੍ਰਾਪਤ ਕੀਤੇ

ਉਨ੍ਹਾਂ ਦੱਸਿਆ ਕਿ 2007 ਵਿੱਚ ਅਕਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਸੱਤਾ ਸੰਭਾਲਣ ਉਪਰੰਤ ਸ਼ਰਾਬ ਸੈਕਟਰ ਆਦਿ `ਤੇ ਕਥਿਤ ਤੌਰ `ਤੇ ਸਿਆਸੀ ਕਬਜ਼ਾ ਹੋ ਗਿਆ ਸੀ । ਮਜੀਠੀਆ ਅਤੇ ਕਾਰ ਡੀਲਰ ਤੋਂ ਸ਼ਰਾਬ ਕਾਰੋਬਾਰੀ ਬਣੇ ਹਰਪ੍ਰੀਤ ਸਿੰਘ ਗੁਲਾਟੀ, ਜਿਸ ਨੇ ਮਜੀਠਿਆ ਦੇ ਸਿਆਸੀ ਪ੍ਰਭਾਵ ਤੋਂ ਲਾਭ ਉਠਾਇਆ, ਦਰਮਿਆਨ ਗੱਠਜੋੜ ਦਾ ਦੋਸ਼ ਲਗਾਇਆ ਗਿਆ। ਉਹਨਾਂ ਦੱਸਿਆ ਕਿ ਗੁਲਾਟੀ ਦੀਆਂ ਫਰਮਾਂ ਨੇ ਕਥਿਤ ਤੌਰ `ਤੇ 2008 ਤੋਂ ਮਜੀਠੀਆ ਦੇ ਇਸ਼ਾਰੇ `ਤੇ ਸ਼ਰਾਬ ਦੇ ਲਾਇਸੈਂਸ ਪ੍ਰਾਪਤ ਕੀਤੇ ਅਤੇ ਇਸ ਵਪਾਰ ਵਿੱਚ ਪੈਰ ਪਸਾਰੇ ਅਤੇ ਅਹੁਦੇ ਦੀ ਦੁਰਵਰਤੋਂ ਕੀਤੀ ।

ਭੇਜੇ ਗਏ ਕਰੋੜਾਂ ਰੁਪਏ ਨਾਲ ਕੀਤੀ ਗਈ ਮਜੀਠੀਆ ਦੀਆਂ ਕੰਪਨੀਆਂ ਲਈ ਕਰਜ਼ੇ ਦੀ ਅਦਾਇਗੀ

ਗੁਲਾਟੀ ਦੀਆਂ ਫਰਮਾਂ ਨੇ ਕਥਿਤ ਤੌਰ `ਤੇ ਮਜੀਠੀਆ ਦੀਆਂ ਕੰਪਨੀਆਂ ਅਤੇ ਪਰਿਵਾਰ ਨੂੰ 4.25 ਕਰੋੜ ਰੁਪਏ (2008-09) ਅਤੇ 1.40 ਕਰੋੜ ਰੁਪਏ (2009-10) ਦਾ ਭੁਗਤਾਨ ਕੀਤਾ। ਇਸ ਤੋਂ ਇਲਾਵਾ ਇੱਕ ਸੈਨਿਕ ਫਾਰਮ, ਦਿੱਲੀ ਵਿੱਚ ਇੱਕ ਫਾਰਮ ਹਾਊਸ ਅਤੇ ਹੋਰ ਪਰਿਵਾਰਕ ਲਾਭਾਂ ਲਈ ਫੰਡਿੰਗ (Funding) ਕੀਤੀ । ਸਾਲ 2014-15 ਵਿੱਚ ਇਸੇ ਤਰੀਕੇ ਨਾਲ ਹੋਰ 5.49 ਕਰੋੜ ਰੁਪਏ ਭੇਜੇ ਗਏ ਜਿਸ ਨਾਲ ਮਜੀਠੀਆ ਦੀਆਂ ਕੰਪਨੀਆਂ ਲਈ ਕਰਜ਼ੇ ਦੀ ਅਦਾਇਗੀ ਕੀਤੀ ਗਈ ।

ਹੁਣ ਤੱਕ ਦੀ ਜਾਂਚ ਵਿਚ ਕਰੋੜਾਂ ਦੇ ਲੈਣ ਦੇਣ ਹੋਏ ਹਨ

ਉਹਨਾਂ ਕਿਹਾ ਕਿ ਹੁਣ ਤੱਕ ਮੁਲਜ਼ਮ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਕੰਪਨੀਆਂ ਵਿੱਚ ਲਗਭਗ 10,00,00,000 ਰੁਪਏ ਦੇ ਲੈਣ-ਦੇਣ ਸਾਹਮਣੇ ਆਏ ਹਨ ਅਤੇ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਕਰੋੜਾਂ ਰੁਪਏ ਦੇ ਅਜਿਹੇ ਹੋਰ ਲੈਣ-ਦੇਣ ਹੋਏ ਹਨ । ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਲੈਣ-ਦੇਣ ਕਿਸੇ ਵਪਾਰ ਜਾਂ ਕਿਸੇ ਵੀ ਜਾਇਜ਼ ਵਪਾਰਕ ਸੌਦੇ ਨਾਲ ਸਬੰਧਤ ਨਹੀਂ ਸਨ ਅਤੇ ਇਹ ਵੰਡ ਬਿਨਾਂ ਕਿਸੇ ਵਪਾਰਕ ਤਰਕ ਅਤੇ ਪ੍ਰਮਾਣਿਕਤਾ ਤੋਂ ਅਸੁਰੱਖਿਅਤ ਫੰਡ ਟ੍ਰਾਂਸਫਰ/ਲੇਅਰਡ ਐਡਵਾਂਸ ਦੇ ਰੂਪ ਵਿੱਚ ਭੇਜੇ ਗਏ ਸਨ ।

Read More : ਵਿਜੀਲੈਂਸ ਨੇ ਕੀਤਾ ਪੰਜਾਬ ਮੰਡੀ ਬੋਰਡ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

LEAVE A REPLY

Please enter your comment!
Please enter your name here