ਰੋਹਤਕ ਵਿਖੇ ਸਕੂਲ ਬਸਾਂ ਦੇ ਟਕਰਾਉਣ ਕਾਰਨ ਬੱਚੇ ਹੋਏ ਫੱਟੜ

0
16
Accident

ਹਰਿਆਣਾ, 1 ਦਸੰਬਰ 2025 : ਹਰਿਆਣਾ ਦੇ ਰੋਹਤਕ (Rohtak) ਵਿੱਚ ਸਵੇਰੇ ਵੇਲੇ ਦੋ ਪ੍ਰਾਈਵੇਟ ਸਕੂਲ ਬੱਸਾਂ (School buses) ਦੇ ਆਪਸ ਵਿਚ ਟਕਰਾਉਣ ਕਾਰਨ 7 ਦੇ ਕਰੀਬ ਬੱਚਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਵੇਰ ਸਮੇਂ ਜਾ ਰਹੀਆਂ ਬੱਸਾਂ ਵਿਚ ਬੱਚੇ ਸਕੂਲਾਂ ਨੂੰ ਜਾ ਰਹੇ ਸਨ ।

ਜ਼ਮੀਆਂ ਨੂੰ ਕਰਵਾਇਆ ਗਿਆ ਰੋਹਤਕ ਪੀ. ਜੀ. ਆਈ. ਦੇ ਟਰਾਮਾ ਸੈਂਟਰ ਵਿਖੇ ਦਾਖਲ

ਪ੍ਰਾਪਤ ਜਾਣਕਾਰੀ ਅਨੁਸਾਰ ਬਸਾਂ ਦੇ ਟਕਰਾਓ ਦੇ ਚਲਦਿਆਂ ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਰੋਹਤਕ ਪੀ. ਜੀ. ਆਈ. ਦੇ ਟਰਾਮਾ ਸੈਂਟਰ (Rohtak PGI Trauma Center) ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਬਿਨਾਂ ਦੇਖੇ ਬੱਸ ਨੂੰ ਸੜਕ `ਤੇ ਚੜ੍ਹਾ ਦਿੱਤਾ, ਜਿਸ ਕਾਰਨ ਹਾਦਸਾ ਵਾਪਰਿਆ ਹਾਲਾਂਕਿ ਪੁਲਸ ਕਾਰਨਾਂ ਦੀ ਜਾਂਚ ਕਰ ਰਹੀ ਹੈ ।

ਥਾਣਾ ਮੁਖੀ ਨੇ ਕੀ ਦਿੱਤੀ ਜਾਣਕਾਰੀ

ਹਾਦਸੇ ਤੋਂ ਬਾਅਦ ਮੌਕੇ `ਤੇ ਪਹੁੰਚੇ ਲਖਨਮਾਜਰਾ ਪੁਲਸ ਥਾਣਾ ਦੇ ਐਸ. ਐਚ. ਓ. ਸਮਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਸੀ. ਐਚ. ਸੀ. ਨੇੜੇ ਦੋ ਸਕੂਲ ਬੱਸਾਂ ਦੀ ਟੱਕਰ ਹੋ ਗਈ । ਬੱਸਾਂ ਵਿਚ ਕੁਝ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਕੁਝ ਨੂੰ ਮਾਮੂਲੀ ਸੱਟਾਂ (Minor injuries) ਲੱਗੀਆਂ । ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ । ਸਾਰਿਆਂ ਦੀ ਹਾਲਤ ਠੀਕ ਹੈ । ਐਸ. ਐਚ. ਓ. ਨੇ ਕਿਹਾ ਕਿ ਲੋਕਾਂ ਨੇ ਰਿਪੋਰਟ ਕੀਤੀ ਸੀ ਕਿ ਬੱਸ ਡਰਾਈਵਰ ਲਾਪਰਵਾਹੀ ਨਾਲ ਗੱਡੀ ਚਲਾ ਰਹੇ ਸਨ । ਹਾਲਾਂਕਿ ਉਹ ਵੀ ਜ਼ਖ਼ਮੀ ਹੋਏ ਹਨ । ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ । ਪੁਲਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ ।

Read More : ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ

LEAVE A REPLY

Please enter your comment!
Please enter your name here