ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ

0
17
Farmer

ਫਰੀਦਕੋਟ, 28 ਨਵੰਬਰ 2025 : ਜਿ਼ਲਾ ਫਰੀਦਕੋੋਟ ਦੇ ਸ਼ਹਿਰ ਜੈਤੋਂ ਦੇ ਪਿੰਡ ਕੋਠੇ ਥਰੋੜਾ ਵਾਲੇ (Village Kothe Tharora Wale) ਦੇ ਵਸਨੀਕ ਇਕ ਕਿਸਾਨ ਵੱਲੋਂ ਆੜ੍ਹਤੀ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਕਿਸਾਨ ਖੇਤੀਬਾੜੀ ਦਾ ਕੰਮ ਕਰਦਾ ਸੀ । ਕਿਸਾਨ ਦੀ ਆੜ੍ਹਤ ਜੈਤੋ ਦੋ ਨੰਬਰ ਚੌਕ ਵਿਚ ਆੜ੍ਹਤੀ ਦੇ ਕੋਲ ਹੈ । ਮੁੱਦਈ ਦੇ ਪਿਤਾ ਸਿਰ ਘਰ ਦੀ ਕਬੀਲਦਾਰੀ ਕਾਰਨ ਕਰੀਬ 10-11 ਲੱਖ ਦਾ ਕਰਜ਼ਾ ਦੋ ਨੰਬਰ ਚੌਕ ਵਾਲੇ ਆੜਤੀਏ ਦਾ ਸੀ, ਜਿਸ ਦੀ ਸਕਿਓਰਿਟੀ ਵਜੋਂ ਮੁੱਦਈ ਦੇ ਪਿਤਾ ਜਗਜੀਤ ਸਿੰਘ ਦੇ ਬੈਂਕ ਖਾਤੇ ਦੇ ਖਾਲੀ ਚੈੱਕ ਦਸਤਖਤ ਕਰ ਕੇ ਆੜਤੀਏ ਨੂੰ ਦਿੱਤੇ ਸਨ ।

ਥਾਣਾ ਜੈਤੋਂ ਵਿਖੇ ਆੜ੍ਹਤੀਏ ਅਤੇ ਲੜਕੇ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਮੁੱਦਈ ਦੇ ਪਿਤਾ ਨੇ ਇਸ ਸਾਲ ਕਰੀਬ 16 ਕਿੱਲੇ ਜ਼ਮੀਨ ਠੇਕੇ `ਤੇ ਲਈ ਸੀ, ਜਿਸ ਦੀ ਇਸ ਸਾਲ ਅਕਤੂਬਰ-ਨਵੰਬਰ ਮਹੀਨੇ ਵਿਚ ਝੋਨੇ ਦੀ ਫਸਲ (Paddy crop) ਕੱਟ ਕੇ ਝੋਨੇ ਦੇ ਕਰੀਬ 1050 ਗੱਟੇ ਵਜਨੀ 397 ਕੁਇੰਟਲ, ਜਿਸ ਦੀ 9 ਲੱਖ 45 ਹਜ਼ਾਰ ਰੁਪਏ ਬਣਦੀ ਹੈ, ਨੂੰ ਦੋ ਵਾਰੀ ਵਿਚ ਅਨਾਜ ਮੰਡੀ ਜੈਤੋ ਵਿਖੇ ਉਕਤ ਆੜਤੀਏ ਪਾਸ ਵੇਚੀ ਸੀ । ਜਦੋਂ ਮੁੱਦਈ ਦਾ ਪਿਤਾ ਆੜਤੀਏ (Arhatiya) ਅਤੇ ਉਸ ਦੇ ਲੜਕੇ ਕੋੋਲ ਰੁਪਏ ਲੈਣ ਗਿਆ ਤਾਂ ਆੜਤੀਏ ਅਤੇ ਉਸ ਦੇ ਲੜਕੇ ਨੇ ਮੁੱਦਈ ਦੇ ਪਿਤਾ ਨੂੰ ਅਪਸ਼ਬਦ ਬੋਲੇ, ਜਿਸ ਕਾਰਨ ਮੁੱਦਈ ਦੇ ਪਿਤਾ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ । ਜਿਸ ਉਪਰੰਤ ਮੁੱਦਈ ਦੇ ਬਿਆਨ ਦੇ ਆਧਾਰ `ਤੇ ਥਾਣਾ ਜੈਤੋ ਵਿਖੇ ਆੜਤੀਏ ਅਤੇ ਉਸ ਦੇ ਲੜਕੇ ਖਿਲਾਫ਼ ਮੁਕੱਦਮਾ ਦਰਜ (Case registered) ਕੀਤਾ ਗਿਆ ।

Read More : ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ

LEAVE A REPLY

Please enter your comment!
Please enter your name here