ਐੱਸ. ਇੰਟਰਨੈਸ਼ਨਲ ਨੇ ਕਾਰੋਬਾਰ ਵਿਸਤਾਰ ਲਈ ਜੁਟਾਏ 3.5 ਕਰੋੜ ਅਮਰੀਕੀ ਡਾਲਰ

0
32

ਨਵੀਂ ਦਿੱਲੀ, 28 ਨਵੰਬਰ 2025 : ਦੁੱਧ ਸਮੱਗਰੀ (Milk ingredients) ਬਣਾਉਣ ਵਾਲੀ ਕੰਪਨੀ ਐੱਸ. ਇੰਟਰਨੈਸ਼ਨਲ ਲਿਮਟਿਡ (S. International Limited) ਨੇ ਕਾਰੋਬਾਰ ਵਿਸਤਾਰ ਲਈ ਨਿਵੇਸ਼ਕਾਂ ਤੋਂ 3.5 ਕਰੋੜ ਡਾਲਰ ($35 million) (305 ਕਰੋੜ ਰੁਪਏ) ਜੁਟਾਉਣ ਦੀ ਜਾਣਕਾਰੀ ਦਿੱਤੀ ਹੈ ।

ਐੱਸ. ਇੰਟਰਨੈਸ਼ਨਲ ਕੰਪਨੀ ਹੈ ਖੁਰਾਕ ਸਮੱਗਰੀ ਬਣਾਉਣ ਵਾਲੀ

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਇਹ ਰਕਮ ਨੀਦਰਲੈਂਡ ਫਾਇਨਾਂਸਿੰਗ-ਮਾਤਸਚੈਪੀਜ਼ ਵਾਰ ਓਂਟਵਿਕਲਿੰਗਜ਼ਲੈਂਡੇਨ ਐੱਨ. ਵੀ. (ਐੱਫ. ਐੱਮ. ਓ.), ਰੇਸਪਾਂਸਐਬੀਲਿਟੀ, ਇੰਕੋਫਿਨ ਤੇ ਫਿਡਲਿਨ ਵੈਂਚਰਜ਼ ਤੋਂ ਜੁਟਾਈ ਹੈ । ਇਸ ਰਕਮ ਦੀ ਵਰਤੋਂ ਆਂਧਰਾ ਪ੍ਰਦੇਸ਼ ਦੇ ਕੁੱਪਮ `ਚ ਦੁੱਧ ਸਮੱਗਰੀ ਅਤੇ ਖੁਰਾਕ ਸਹੂਲਤ ਸਥਾਪਤ ਕਰਨ ਲਈ ਕੀਤੀ ਜਾਵੇਗੀ । ਐੱਸ. ਇੰਟਰਨੈਸ਼ਨਲ ਖੁਰਾਕ ਸਮੱਗਰੀ (Dietary ingredients) ਬਣਾਉਣ ਵਾਲੀ ਕੰਪਨੀ ਹੈ । ਇਹ ਨਿਊਟ੍ਰਾਸਿਊਟੀਕਲਜ਼, ਬਾਲ ਖੁਰਾਕ, ਇਲਾਜ ਸਬੰਧ ਖੁਰਾਕ ਪਦਾਰਥ, ਪੀਣ ਵਾਲੇ ਪਦਾਰਥ ਅਤੇ ਕਨਫੈਕਸ਼ਨਰੀ ਦੇ ਕਈ ਉਤਪਾਦ ਤਿਆਰ ਕਰਦੀ ਹੈ ।

Read More : 28 ਰੀਅਲ ਅਸਟੇਟ ਕੰਪਨੀਆਂ ਨੇ ਅਪ੍ਰੈਲ-ਸਤੰਬਰ `ਚ ਜਾਇਦਾਦ ਵੇਚੀ

LEAVE A REPLY

Please enter your comment!
Please enter your name here