ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 14 ਨੂੰ

0
42
Election Commissioner

ਚੰਡੀਗੜ੍ਹ, 28 ਨਵੰਬਰ 2025 : ਪੰਜਾਬ ’ਚ ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ (Zilla Parishad and Block Samiti) ਲਈ ਆਉਂਦੀ 14 ਦਸੰਬਰ (December 14) ਨੂੰ ਵੋਟਾਂ ਪਾਈਆਂ ਜਾਣਗੀਆਂ ਜਦਿਕ ਇਨ੍ਹਾਂ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ । ਇਸ ਸਬੰਧੀ ਜਾਣਕਾਰੀ ਚੋਣਾਂ ਸਬੰਧੀ ਸੂਬੇ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।

ਚੋਣਾਂ ਵਿਚ 50 ਫੀਸਦੀ ਸੀਟਾਂ ਹੋਣਗੀਆਂ ਮਹਿਲਾਵਾਂ ਲਈ ਰਾਖਵੀਆਂ

ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵਲੋਂ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਇਨ੍ਹਾਂ ਚੋਣਾਂ ਵਿਚ 50 ਫੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਵੋਟਰ ਲਿਸਟਾਂ ਵੀ ਪੂਰੀ ਤਰ੍ਹਾਂ ਅਪਡੇਟ ਕੀਤੀਆਂ ਗਈਆਂ ਹਨ ਅਤੇ ਇਹ ਚੋਣਾਂ ਬੈਲਟ ਪੇਪਰ ਰਾਹੀਂ ਹੋਣਗੀਆਂ । ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਚੋਣ ਕਮਿਸ਼ਨ ਇੰਡੀਆ ਸਾਨੂੰ ਈ. ਵੀ. ਐਮ. ਮਸ਼ੀਨਾਂ ਨਹੀਂ ਦਿੰਦਾ । ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇਹ ਦਿੱਤੀ ਜਾਣਕਾਰੀ ਦਿੱਤੀ ।

23 ਜਿ਼ਲ੍ਹਾ ਪ੍ਰੀਸ਼ਦਾਂ ਅਤੇ 154 ਪੰਚਾਇਤ ਸੰਮਤੀਆਂ ਲਈ ਹੋਣਗੀਆਂ ਚੋਣਾਂ

ਉਨ੍ਹਾਂ ਦੱਸਿਆ ਕਿ 23 ਜਿ਼ਲ੍ਹਾ ਪ੍ਰੀਸ਼ਦਾਂ (23 District Councils) ਅਤੇ 154 ਪੰਚਾਇਤ ਸੰਮਤੀਆਂ (154 Panchayat Samiti )ਲਈ ਚੋਣਾਂ ਹੋਣਗੀਆਂ ਅਤੇ ਇਨ੍ਹਾਂ ਚੋਣਾਂ ਲਈ ਸੂਬੇ ਭਰ ਵਿਚ 19 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਬਣਾਏ ਜਾਣਗੇ। ਜਦਕਿ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣਗੇ । ਚੋਣ ਕਮਿਸ਼ਨ ਨੇ ਦੱਸਿਆ ਕਿ ਅਕਸਰ ਕਿਹਾ ਜਾਂਦਾ ਹੈ ਕਿ ਚੋਣਾਂ ਅਮੀਰ ਵਿਅਕਤੀਆਂ ਵੱਲੋਂ ਹੀ ਲੜੀਆਂ ਜਾਂਦੀਆਂ ਹਨ। ਜਿਸ ਦੇ ਚਲਦਿਆਂ ਅਸੀਂ ਇਨ੍ਹਾਂ ਚੋਣਾਂ ਲਈ ਵੀ ਖਰਚੇ ਨਿਰਧਾਤ ਕੀਤੇ ਹਨ ।

ਜਿ਼ਲ੍ਹਾ ਪ੍ਰੀਸ਼ਦ ਦੀ ਚੋਣ ਲਈ ਉਮੀਦਵਾਰ ਖਰਚ ਸਕਦਾ ਹੈ ਦੋ ਲੱਖ ਰੁਪਏ

ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਪ੍ਰੀਸ਼ਦ ਦੀ ਚੋਣ ਲਈ ਉਮੀਦਵਾਰ 2 ਲੱਖ ਰੁਪਏ ਖਰਚ ਸਕਦਾ (Candidate can spend Rs 2 lakh) ਹੈ ਜਦਿਕ ਪੰਚਾਇਤ ਸੰਮਤੀ ਚੋਣਾ ਲਈ ਉਮੀਦਵਾਰ 1 ਲੱਖ 10 ਹਜ਼ਾਰ ਖਰਚ ਸਕੇਗਾ। ਇਸੇ ਤਰ੍ਹਾਂ ਪੰਚਾਇਤ ਸੰਮਤੀ ਚੋਣ ਲੜਨ ਲਈ ਨਾਮਜ਼ਦਗੀ ਫ਼ੀਸ 200 ਰੁਪਏ ਨਿਰਧਾਰਤ ਕੀਤੀ ਗਈ ਜਦਕਿ ਜਿ਼ਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਲਈ ਨਾਮਜ਼ਦਗੀ ਫ਼ੀਸ 400 ਰੁਪਏ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਚੋਣਾਂ ਲਈ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਜਦਿਕ 6 ਦਸੰਬਰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਤਰੀਕ ਮਿੱਥੀ ਗਈ ਹੈ । ਇਨ੍ਰਾਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ ਵਿਚ ਚੋਣ ਜਾਬਤ ਲਾਗੂ ਹੋ ਗਿਆ ਹੈ ।

LEAVE A REPLY

Please enter your comment!
Please enter your name here