ਨਸ਼ਾ ਸਮੱਗਲਰਾਂ ਨੂੰ ਬਚਾਉਣ ਦੇ ਲੱਗੇ ਦੋਸ਼ਾਂ ਦੇ `ਆਪ` ਦੇ ਮੇਅਰ ਨੇ ਦਿੱਤਾ ਅਸਤੀਫਾ

0
23
AAP mayor

ਮੋਗਾ, 28 ਨਵੰਬਰ 2025 : ਨਗਰ ਨਿਗਮ ਮੋਗਾ (Municipal Corporation Moga) ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ । 2021 ਦੀਆਂ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਤੇ ਕੌਂਸਲਰ ਬਣੇ ਮੇਅਰ ਚਾਨੀ ਨੂੰ 2022 ਵਿਚ ਆਮ ਆਦਮੀ `ਪਾਰਟੀ ਦੀ ਸਰਕਾਰ ਆਉਣ ਮਗਰੋਂ ਕਾਂਗਰਸੀ `ਮੇਅਰ ਵਿਰੁੱਧ ਬੇਭਰਸੋਗੀ ਲਿਆ ਕੇ ਚਾਨੀ ਨੂੰ ਅਗਸਤ 2023 ਵਿਚ ਮੋਗਾ ਦਾ ਮੇਅਰ ਬਣਾਇਆ ਸੀ ।

ਨਸ਼ਾ ਤਸਕਰੀ ਮਾਮਲੇ ਵਿਚ ਬਚਾਉਣ ਲਈ ਭੂਮਿਕਾ ਆਈ ਸੀ ਸਾਹਮਣੇ

ਸੂਤਰ ਦੱਸਦੇ ਹਨ ਕਿ ਲੰਘੀ 27 ਸਤੰਬਰ ਨੂੰ ਮੋਗਾ ਤੋਂ `ਕੋਰੀਅਰ ਰਾਹੀਂ 500 ਗ੍ਰਾਮ ਅਫ਼ੀਮ ਕੈਨੇਡਾ ਭੇਜਣ ਦਾ ਮਾਮਲਾ ਸਾਹਮਣਾ ਆਇਆ ਸੀ ਤੇ ਥਾਣਾ ਸਿਟੀ ਦੀ ਪੁਲਸ ਵੱਲੋਂ ਪਹਿਲਾ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਤੇ ਫਿ਼ਰ ਮਾਮਲਾ ਮੀਡੀਆ ਵਿਚ ਆਉਣ ਮਗਰੋਂ ਪਤੀ-ਪਤਨੀ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ ਤੇ ਕਥਿਤ ਨਸ਼ਾ ਸਮੱਗਲਰਾਂ (Drug traffickers) ਨੂੰ ਬਚਾਉਣ ਲਈ ਉਦੋਂ ਤੋਂ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ (Mayor Baljit Singh Chani) ਦੀ ਸ਼ੱਕੀ ਭੂਮਿਕਾ ਕਥਿਤ ਤੌਰ `ਤੇ ਸਾਹਮਣੇ ਆ ਰਹੀ ਸੀ । ਸੂਤਰਾਂ ਨੇ ਇਸ ਗੱਲ ਨੂੰ ਵੀ ਬੇਪਰਦ ਕੀਤਾ ਹੈ ਕਿ ਨਸ਼ਾ ਸਮੱਗਲਰਾਂ ਨੂੰ ਬਚਾਉਣ ਲਈ ਪੈਸਿਆਂ ਦੇ ਲੈਣ ਦੇਣ ਦੀ ਕਥਿਤ ਵੀਡੀਓ ਵੀ ਆਪ ਸਰਕਾਰ ਤੇ ਹਾਈਕਮਾਂਡ ਕੋਲ ਪੁੱਜੀ ਸੀ ।

ਮੇਅਰ ਦੇ ਅਸਤੀਫਾ ਦਿੰਦਿਆਂ ਹੀ ਪਾਰਟੀ ਨੇ ਵੀ ਕੀਤਾ ਮੁਅਤਲ

ਮਿਲੀ ਜਾਣਕਾਰੀ ਅਨੁਸਾਰ ਮੇਅਰ ਚਾਨੀ ਵੱਲੋਂ ਤੜਕਸਾਰ ਆਪਣਾ ਅਸਤੀਫ਼ਾ ਦੇਣ ਮਗਰੋਂ ਉਸ ਦੀ ਸਰਕਾਰੀ ਗੱਡੀ ਅਤੇ ਸੁਰੱਖਿਆ ਕਰਮੀ ਵੀ ਸਰਕਾਰ ਵੱਲੋਂ ਤਰੁੰਤ ਪ੍ਰਭਾਵ ਨਾਲ ਵਾਪਿਸ ਲੈ ਲਏ ਹਨ । ਦੂਜੇ ਪਾਸੇ ਮੇਅਰ ਬਲਜੀਤ ਸਿੰਘ ਚਾਨੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ (Resignation) ਦੇਣ ਮਗਰੋਂ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ `ਚੋਂ ਵੀ ਮੁਅੱਤਲ ਕਰ ਦਿੱਤਾ ਹੈ । ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇਸ ਸਬੰਧੀ ਬਕਾਇਦਾ ਪੱਤਰ ਜਾਰੀ ਕੀਤਾ ਹੈ ।

Read more : ਪੰਜਾਬ ਸਰਕਾਰ ਨੇ ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਕੀਤਾ ਮੁਅੱਤਲ

LEAVE A REPLY

Please enter your comment!
Please enter your name here