ਜਸੀਰ ਬਿਲਾਲ ਵਾਨੀ 7 ਦਿਨਾਂ ਲਈ ਐੱਨ. ਆਈ. ਏ. ਦੀ ਹਿਰਾਸਤ `ਚ

0
19
Jasir Bilal Wani

ਨਵੀਂ ਦਿੱਲੀ, 28 ਨਵੰਬਰ 2025 : ਭਾਰਤ ਦੇੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਨੇ ਹਾਲ ਹੀ `ਚ ਲਾਲ ਕਿਲੇ ਦੇ ਨੇੜੇ ਹੋਏ ਧਮਾਕਾ ਮਾਮਲੇ ਦੇ ਮੁੱਖ ਮੁਲਜ਼ਮ ਜਸੀਰ ਬਿਲਾਲ ਵਾਨੀ (Jasir Bilal Wani) ਨੂੰ ਵੀਰਵਾਰ ਨੂੰ 7 ਦਿਨਾਂ ਲਈ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਦੀ ਹਿਰਾਸਤ `ਚ ਭੇਜ ਦਿੱਤਾ । ਵਾਨੀ ਨੂੰ ਐੱਨ. ਆਈ. ਏ. ਨੇ ਇਸ ਲਈ ਅਦਾਲਤ `ਚ ਪੇਸ਼ ਕੀਤਾ, ਕਿਉਂਕਿ ਪ੍ਰਿੰਸੀਪਲ ਸੈਸ਼ਨ ਅਤੇ ਜਿ਼ਲਾ ਜੱਜ ਅੰਜੂ ਬਜਾਜ ਚੰਦਨਾ ਵੱਲੋਂ 18 ਨਵੰਬਰ ਨੂੰ ਦਿੱਤੀ ਗਈ 10 ਦਿਨਾ ਹਿਰਾਸਤ ਅੱਜ ਖ਼ਤਮ ਹੋ ਰਹੀ ਸੀ ।

ਵਾਨੀ ਨੂੰ ਕੀਤਾ ਗਿਆ ਸੀ ਐਨ. ਆਈ. ਏ. ਨੇ ਸ੍ਰੀਨਗਰ ਵਿਚ ਗ੍ਰਿਫਤਾਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕਾਜੀਗੁੰਡ ਨਿਵਾਸੀ ਜਸੀਰ ਬਿਲਾਲ ਵਾਨੀ ਨੂੰ 17 ਨਵੰਬਰ ਨੂੰ ਐੱਨ. ਆਈ. ਏ. ਨੇ ਸ੍ਰੀਨਗਰ `ਚ ਗ੍ਰਿਫਤਾਰ ਕੀਤਾ ਸੀ । ਉਸ `ਤੇ 10 ਨਵੰਬਰ ਦੇ ਧਮਾਕੇ ਤੋਂ ਪਹਿਲਾਂ ਡਰੋਨ ਨੂੰ ਮਾਡੀਫਾਈ ਕਰ ਕੇ ਅੱਤਵਾਦੀ ਹਮਲੇ ਕਰਨ ਅਤੇ ਰਾਕੇਟ ਬਣਾਉਣ ਦੀ ਕੋਸਿ਼ਸ਼ ਕਰਨ `ਚ ਤਕਨੀਕੀ ਸਹਾਇਤਾ ਮੁਹੱਈਆ ਕਰ ਦਾ ਦੋਸ਼ ਹੈ ।

Read More : ਲਾਰੈਂਸ ਬਿਸ਼ਨੋਈ ਗੈਂਗ ’ਤੇ NIA ਦਾ ਐਕਸ਼ਨ, 3 ਸੂਬਿਆਂ ’ਚ 4 ਜਾਇਦਾਦਾਂ ਜ਼ਬਤ

LEAVE A REPLY

Please enter your comment!
Please enter your name here