ਪਟਿਆਲਾ, 27 ਨਵੰਬਰ 2025 : ਟੈਕਨੀਕਲ ਸਰਵਿਸਿਜ਼ ਯੂਨੀਅਨ (Technical Services Union) (ਰਜਿ: ਨੰ. 49) ਪੀ. ਐਸ. ਪੀ. ਸੀ. ਐਲ. (ਦੱਖਣ ਜੌਨ) ਪਟਿਆਲਾ ਦਾ 43ਵਾਂ ਡੇਲੀਗੇਟ (43rd Delegate Session) ਇਜਲਾਸ 66 ਕੇ. ਵੀ. ਗ੍ਰਿਡ ਕਲੋਨੀ ਸਬ-ਆਫ਼ਿਸ ਪਟਿਆਲਾ ਵਿੱਖੇ ਕੀਤਾ ਗਿਆ । ਜਿਸ ਵਿਚ ਦੱਖਣ ਜੌਨ ਪਟਿਆਲਾ ਅਧੀਨ ਸਰਕਲ ਪਟਿਆਲਾ, ਸੰਗਰੂਰ, ਬਰਨਾਲਾ, ਦੇ ਡੇਲੀਗੇਟ ਸਾਥੀਆਂ ਨੇ ਹਿੱਸਾ ਲਿਆ ।
ਚੋਣ ਪ੍ਰਕਿਰਿਆ ਤੋਂ ਬਾਅਦ ਵੱਖ-ਵੱਖ ਅਹੁਦੇਦਾਰਾਂ ਦੀ ਹੋਈ ਚੋਣ
ਇਸ ਚੋਣ ਦੀ ਚੋਣ ਨਿਗਰਾਨ (Election observer) ਕੁਲਵਿੰਦਰ ਸਿੰਘ ਢਿੱਲੋਂ ਜਰਨਲ ਸਕੱਤਰ ਪੰਜਾਬ ਦੀ ਰਹਿਨੁਮਾਈ ਵਿਚ ਹੋਈ। ਇਸ ਡੇਲੀਗੇਟ ਇਜਲਾਸ ਨੂੰ ਕਰਮਵਾਰ ਕੁਲਵਿੰਦਰ ਸਿੰਘ, ਨਿਰਮਲ ਕੁਮਾਰ, ਬਲਵਿੰਦਰ ਸਿੰਘ, ਰਤਨ ਸਿੰਘ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਪ੍ਰਮੋਦ ਕੁਮਾਰ ਕੌਸ਼ਲ, ਇਸ ਤੋਂ ਇਲਾਵਾ ਸਰਕਲ, ਡਵੀਜ਼ਨਾ ਦੇ ਆਗੂਆਂ ਨੇ ਸੰਬੋਧਨ ਕੀਤਾ ।
ਚੋਣ ਦੀ ਪ੍ਰਕਿਰਿਆ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ
ਇਸ ਤੋਂ ਬਾਅਦ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ, ਜਿਸ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ । ਜਿਸ ਵਿਚ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਪਟਿਆਲਾ, ਮੀਤ ਪ੍ਰਧਾਨ ਰਾਜਬੀਰ ਸਿੰਘ ਨਾਭਾ, ਸਕੱਤਰ ਅਜੈ ਕੁਮਾਰ ਸੰਗਰੂਰ, ਸਹਾਇਕ ਸਕੱਤਰ ਕੁਲਵੰਤ ਸਿੰਘ ਬਰਨਾਲਾ, ਖਜ਼ਾਨਚੀ ਲਖਵਿੰਦਰ ਸਿੰਘ ਸੁਨਾਮ ਸਾਥੀਆ ਨੂੰ ਆਹੁਦੇ ਦੇ ਕੇ ਦੱਖਣ ਜੌਨ ਦੀ ਵਾਂਗਡੋਰ ਸੰਭਾਲੀ ਗਈ ।
Read More : ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਮੁੱਚੇ ਡੇਲੀਗੇਟਾਂ ਅਤੇ ਲੀਡਰਸਿੱਪ ਦਾ ਧੰਨਵਾਦ









