ਕਰਤਾਰਪੁਰ, 27 ਨਵੰਬਰ 2025 : ਪੰਜਾਬ ਦੇ ਸ਼ਹਿਰ ਕਰਤਾਰਪੁਰ (Kartarpur) ਅਧੀਨ ਆਉਂਦੇ ਪਿੰਡ ਕਰਾੜੀ ਦੇੇ ਸਰਕਾਰੀ ਸਕੂਲ ਦੇ ਡੀ. ਪੀ. ਮਾਸਟਰ (D. P. Master) ਨੂੰ ਛੇੜਛਾੜ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕੌਣ ਹੈ ਡੀ. ਪੀ. ਮਾਸਟਰ
ਕਰਤਾਰਪੁਰ ਥਾਣੇ ਅਧੀਨ ਆਉਂਦੇ ਪਿੰਡ ਕਰਾੜੀ (Village Karadi) ਦੇ ਸਰਕਾਰੀ ਸਕੂਲ ਦੇ ਜਿਸ ਡੀ. ਪੀ. ਮਾਸਟਰ ਨੂੰ ਛੇੜਛਾੜ ਮਾਮਲੇ (Molestation cases) ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਰਜਿੰਦਰ ਕੁਮਾਰ ਪੁੱਤਰ ਬਲਬੀਰ ਕੁਮਾਰ ਵਾਸੀ ਬਿਆਸ ਪਿੰਡ ਥਾਣਾ ਆਦਮਪੁਰ ਜਲੰਧਰ ਹੈ । ਉਕਤ ਡੀ. ਪੀ. ਮਾਸਟਰ ਵਿਰੁਧ ਪੁਲਸ ਵਲੋਂ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।
ਡੀ. ਪੀ. ਮਾਸਟਰ ਵਿਰੁੱਧ ਕੀਤਾ ਗਿਆ ਹੈ ਪੋਕਸੋ ਐਕਟ ਤਹਿਤ ਕੇਸ ਦਰਜ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਨੂੰ ਮਾਸਟਰ ਵਲੋਂ ਸਕੂਲ ਵਿਚ ਬਿਊਟੀ ਲੈਬ ਦੇ ਕਮਰੇ ਵਿਚ ਟੇਬਲ ਦਾ ਦਰਾਜ ਬੰਦ ਕਰਨ ਦੇ ਬਹਾਨੇ ਨਾਲ ਅੰਦਰ ਬੁਲਾ ਕੇ ਛੇੜਛਾੜ ਕੀਤੀ ਗਈ। ਪੀੜਤ ਵਲੋਂ ਵਿਰੋਧ ਕਰਨ `ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ । ਪਰਿਵਾਰ ਵਲੋਂ ਦਿੱਤੀ ਸਿ਼ਕਾਇਤ ਦੇ ਅਧਾਰ ਤੇ ਇੰਸਪੈਕਟਰ ਮੋਨੀਕਾ ਅਰੋੜਾ ਵਲੋਂ ਥਾਣਾ ਕਰਤਾਰਪੁਰ ਵਿਖੇ ਪੋਕਸੋ ਐਕਟ (POCSO Act) `ਤੇ ਹੋਰ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।
Read More : ਕੇਂਦਰੀ ਮੰਤਰੀ ਦੀ ਧੀ ਨਾਲ ਛੇੜਛਾੜ ਦਾ ਮਾਮਲਾ: 4 ਗ੍ਰਿਫ਼ਤਾਰ: 3 ਦੀ ਭਾਲ ਜਾਰੀ









