ਨਵੀਂ ਦਿੱਲੀ, 27 ਨਵੰਬਰ 2025 : ਯੂ. ਆਈ. ਡੀ. ਏ. ਆਈ. (U. I. D. A. I.) ਨੇ ਆਧਾਰ ਦੇ ਡਾਟਾਬੇਸ ਨੂੰ ਲਗਾਤਾਰ ਸਹੀ ਤੇ ਢੁੱਕਵਾਂ ਬਣਾਈ ਰੱਖਣ ਲਈ ਪ੍ਰਚਾਲਿਤ ਸੁੱਧਤਾ ਤਹਿਤ ਮ੍ਰਿਤਕ ਵਿਅਕਤੀਆਂ (Deceased persons) ਦੇ 2 ਕਰੋੜ ਤੋਂ ਵੱਧ ਆਧਾਰ ਨੰਬਰਾਂ ਨੂੰ ਜ਼ਾਇਆ (Aadhaar numbers are useless) ਕਰ ਦਿੱਤਾ ਹੈ ।
ਯੂ. ਆਈ. ਡੀ. ਏ. ਆਈ. ਕਰ ਰਹੀ ਹੈ ਮ੍ਰਿਤਕ ਵਿਅਕਤੀਆਂ ਦਾ ਡਾਟਾ ਹਾਸਲ ਕਰਨ ਲਈ ਵਿਚਾਰ
ਅਧਿਕਾਰਤ ਜਾਣਕਾਰੀ ਮੁਤਾਬਕ ਯੂ. ਆਈ. ਡੀ. ਏ. ਆਈ. ਨੇ ਭਾਰਤ ਦੇ ਜਨਰਲ ਰਜਿਸਟਰਾਰ (ਆਰ. ਜੀ. ਆਈ.), ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ, ਜਨਤਕ ਵੰਡ ਪ੍ਰਣਾਲੀ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਆਦਿ ਤੋਂ ਮ੍ਰਿਤਕ ਵਿਅਕਤੀਆਂ ਦਾ ਡਾਟਾ (Data of deceased persons) ਹਾਸਲ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ । ਯੂ. ਆਈ. ਡੀ. ਏ. ਆਈ. ਮ੍ਰਿਤਕ ਵਿਅਕਤੀਆਂ ਦਾ ਡਾਟਾ ਹਾਸਲ ਕਰਨ ਲਈ ਵਿੱਤੀ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਦੇ ਨਾਲ ਸਹਿਯੋਗ ਕਰਨ `ਤੇ ਵੀ ਵਿਚਾਰ ਕਰ ਰਿਹਾ ਹੈ ।
Read More : ਰਜਿਸਟ੍ਰੀ ਵੇਲੇ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਕਰਵਾਉਣਾ ਹੋਵੇਗਾ ਜ਼ਰੂਰੀ









