ਨੂਹ, 27 ਨਵੰਬਰ 2025 : ਪਾਕਿਸਤਾਨੀ ਖੂਫੀਆ ਏਜੰਸੀ ਆਈ. ਐੱਸ. ਆਈ. (I. S. I.) ਲਈ ਜਾਸੂਸੀ (Spying) ਦੇ ਦੋਸ਼ ਹੇਠ `ਚ ਨੂਹ ਪੁਲਸ ਤੇ ਕੇਂਦਰੀ ਜਾਂਚ ਏਜੰਸੀ ਨੇ ਵਕੀਲ ਰਿਜਵਾਨ (Lawyer Rizwan) ਨੂੰ ਗ੍ਰਿਫਤਾਰ ਕੀਤਾ ਹੈ । ਜਦਕਿ ਉਸ ਦੇ ਇਕ ਸਾਥੀ ਵਕੀਲ ਨੂੰ ਵੀ ਹਿਰਾਸਤ `ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।
ਪੁਲਸ ਮੁਤਾਬਕ ਰਿਜਵਾਨ ਨੇ ਬਣਾਏ ਪਾਕਿਸਤਾਨ ਵਿਚ ਮੌਜੂਦ ਵਿਅਕਤੀਆਂ ਨਾਲ ਆਨ- ਲਾਈਨ ਸੰਪਰਕ
ਪੁਲਸ ਮੁਤਾਬਕ ਰਿਜਵਾਨ`ਤੇ ਦੋਸ਼ ਹੈ ਕਿ ਉਸ ਨੇ ਪਾਕਿਸਤਾਨ `ਚ ਮੌਜੂਦ ਵਿਅਕਤੀਆਂ ਨਾਲ ਆਨ-ਲਾਈਨ ਸੰਪਰਕ ਬਣਾਏ ਅਤੇ ਸ਼ੱਕੀ ਵਿੱਤੀ ਲੈਣ-ਦੇਣ ਕੀਤੇ । ਮੁੱਢਲੀ ਜਾਂਚ ਵਿਚ ਉਸ ਦੇ ਮੋਬਾਈਲ ਫੋਨ ਤੋਂ ਵਟਸਐਪ ਚੈਟ, ਕਾਲ ਰਿਕਾਰਡ ਅਤੇ ਹੋਰ ਡਿਜੀਟਲ ਸਬੂਤ ਮਿਲੇ, ਜਿਨ੍ਹਾਂ ਨੂੰ ਜਾਂਚ ਏਜੰਸੀਆਂ (Investigating agencies) ਸ਼ੱਕੀ ਮੰਨ ਰਹੀਆਂ ਹਨ ।









