ਡੇਰਾ ਬਾਬਾ ਨਾਨਕ (ਬਟਾਲਾ), 27 ਨਵੰਬਰ 2025 : ਪੰਜਾਬ ਦੇ ਸ਼ਹਿਰ ਬਟਾਲਾ ਵਿਖੇ ਪੈਂਦੇ ਡੇਰਾ ਬਾਬਾ ਨਾਨਕ (Dera Baba Nanak) ਦੇ ਨਜ਼ਦੀਕ ਸ਼ਾਹਪੁਰ ਜਾਜਨ ਸੱਕੀ ਪੁੱਲ ’ਤੇ ਪੁਲਸ ਅਤੇ ਗੈਂਗਸਟਰਾਂ (Police and gangsters) ਵਿਚਾਲੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਸ ਵਿਚ ਮੁਲਜ਼ਮ ਗੰਭੀਰ ਜ਼ਖ਼ਮੀ (Accused seriously injured) ਹੋ ਗਿਆ ਹੈ । ਦੱਸਣਯੋਗ ਹੈ ਕਿ ਉਕਤ ਮੁਲਜਮ ਕਾਂਗਰਸੀ ਆਗੂ ਦੇ ਸੋਅਰੂਮ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਸ਼ਾਮਲ ਸੀ ।
ਪੁਲਸ ਨੂੰ ਦੇਖ ਮੁਲਜਮ ਨੇ ਚਲਾਈਆਂ ਗੋਲੀਆਂ
ਬਟਾਲਾ (Batala) ਵਿਚ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਸ਼ਾਹਪੁਰ ਜਾਜਨ ਸੱਕੀ ਪੁੱਲ ’ਤੇ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ । ਮੁਲਜ਼ਮ ਨੇ ਪੁਲਸ `ਤੇ ਚਲਾਈਆਂ ਗੋਲੀਆਂ । ਜਵਾਬੀ ਕਾਰਵਾਈ `ਚ ਮੁਲਜ਼ਮ ਦੇ ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ, ਜਿਸ ਨੂੰ ਪੁਲਸ ਵਲੋਂ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਦੋ ਮੁਲਜ਼ਮ ਵਲੋਂ ਕਾਂਗਰਸੀ ਆਗੂ ਗੌਤਮ ਦੇ ਸ਼ੋਅਰੂਮ `ਤੇ ਫਾਇਰਿੰਗ ਕੀਤੀ ਗਈ ਸੀ । ਇਹ ਫਾਇਰਿੰਗ 21 ਨਵੰਬਰ ਨੂੰ ਕੀਤੀ ਗਈ ਸੀ । ਦੱਸ ਦਈਏ ਕਿ ਮੁਲਜ਼ਮ ਗੈਂਗਸਟਰ ਨਿਸ਼ਾਨ ਜੌੜੀਆਂ ਦੇ ਸੰਪਰਕ `ਚ ਸੀ। ਮੁਲਜ਼ਮ ਦੀ ਪਛਾਣ ਕੰਵਲਜੀਤ ਵਜੋਂ ਹੋਈ ਹੈ ।
Read More : ਡੀ. ਜੀ. ਪੀ. ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼









