ਨਵੀਂ ਦਿੱਲੀ, 27 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਚੀਫ਼ ਜਸਟਿਸ ਸੂਰਿਆਕਾਂਤ (Suryakant) ਨੇ ਦਿੱਲੀ `ਚ ਹਵਾ ਦੇ ਗੰਭੀਰ ਪ੍ਰਦੂਸ਼ਣ (Pollution) `ਤੇ ਚਿੰਤਾ ਪ੍ਰਗਟ ਕਰਦੇ ਹੋਏ ਸੁਪਰੀਮ ਕੋਰਟ ਦੀ ਸੁਣਵਾਈ ਸਿਰਫ਼ ਵਰਚੁਅਲ ਢੰਗ ਨਾਲ ਕਰਨ ਦੀ ਸੰਭਾਵਨਾ `ਤੇ ਬੁੱਧਵਾਰ ਇਹ ਕਹਿੰਦੇ ਹੋਏ ਵਿਚਾਰ ਕਰਨ ਦੀ ਗੱਲ ਕਹੀ ਕਿ ਉਹ ਪਿਛਲੇ ਦਿਨੀ ਸਵੇਰੇ ਇਕ ਘੰਟੇ ਦੀ ਸੈਰ ਦੌਰਾਨ ਬੀਮਾਰ ਹੋ ਗਏ ਸਨ ।
ਕਮਿਸ਼ਨ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਮੰਗੀ ਸੀ ਨਿੱਜੀ ਪੇਸ਼ੀ ਤੋਂ ਛੋਟ
60 ਸਾਲ ਤੋਂ ਵੱਧ ਉਮਰ ਦੇ ਵਕੀਲਾਂ ਨੂੰ ਵਰਚੁਅਲੀ ਸੁਣਵਾਈ ਕਰਨ ਦੀ ਆਗਿਆ ਦੇਣ ਦਾ ਵਿਚਾਰ ਅਦਾਲਤ `ਚ ਪੇਸ਼ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਉਹ `ਬਾਰ` ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਲੈਣਗੇ । ਉਨ੍ਹਾਂ ਇਹ ਟਿੱਪਣੀ ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਤੇ ਹੋਰ ਸੂਬਿਆਂ `ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ `ਤੋ ਸੁਣਵਾਈ ਕਰਦਿਆਂ ਕੀਤੀ । ਕਮਿਸ਼ਨ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ ।
ਮੈਨੂੰ ਪ੍ਰਦੂਸ਼ਣ ਕਾਰਨ ਮੁਸ਼ਕਲ ਮਹਸੂਸ ਹੁੰਦੀ ਹੈ ਕਿਰਪਾ ਕਰ ਕੇ ਮੇਰੇ ਸਾਥੀ ਨੂੰ ਮੇਰੇ ਵੱਲੋਂ ਪੇਸ਼ ਹੋਣ ਦੀ ਇਜਾਜ਼ਤ ਦਿਓ : ਦਿਵੇਦੀ
ਦਿਵੇਦੀ ਨੇ ਕਿਹਾ ਕਿ ਮੈਨੂੰ ਪ੍ਰਦੂਸ਼ਣ ਕਾਰਨ ਮੁਸ਼ਕਲ ਮਹਸੂਸ ਹੁੰਦੀ ਹੈ । ਕਿਰਪਾ ਕਰ ਕੇ ਮੇਰੇ ਸਾਥੀ ਨੂੰ ਮੇਰੇ ਵੱਲੋਂ ਪੇਸ਼ ਹੋਣ ਦੀ ਇਜਾਜ਼ਤ ਦਿਓ । ਮੈਂ ਅਗਲੀ ਤਰੀਕ `ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣਾ ਚਾਹੁੰਦਾ ਹਾਂ । ਸਵੇਰ ਦੀ ਸੈਰ (Morning walk) ਕਾਰਨ ਮੈਂ ਕੁਝ ਬੇਅਰਾਮੀ ਮਹਿਸੂਸ ਕਰ ਰਿਹਾ ਹਾਂ । ਮੈਨੂੰ ਤੁਹਾਡੀ ਆਗਿਆ ਚਾਹੀਦੀ ਹੈ । ਕਿਰਪਾ ਕਰ ਕੇ ਮੈਨੂੰ ਆਨਲਾਈਨ ਪੇਸ਼ ਹੋਣ ਦੀ ਆਗਿਆ ਦਿਓ । ਮੇਰੀ ਸਿਹਤ ਠੀਕ ਨਹੀਂ ਹੈ । ਮਾਣਯੋਗ ਚੀਫ ਜਸਟਿਸ ਨੇ ਕਿਹਾ ਕਿ ਸਵੇਰੇ 1 ਘੰਟੇ ਦੀ ਸੈਰ ਨਾਲ ਮੇਰੀ ਵੀ ਸਿਹਤ ਕਿਗੜ ਗਈ ।
Read More : ਹਿਰਾਸਤ ਵਿਚ ਹਿੰਸਾ ਅਤੇ ਮੌਤ ਕਾਨੂੰਨ ਵਿਵਸਥਾ ਤੇ ਧੱਬਾ : ਸੁਪਰੀਮ ਕੋਰਟ









