ਫਿ਼ਰੋਜ਼ਪੁਰ, 27 ਨਵੰਬਰ 2025 : ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਵਿਖੇ ਆਰ. ਐਸ. ਐਸ. ਨੇਤਾ ਨਵੀਨ ਅਰੋੜਾ (RSS leader Naveen Arora) ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਮੁੱਖ ਮੁਲਜਮ ਨੂੰ ਅੱਜ ਪੁਲਸ ਵਲੋਂ ਇਕ ਐਨਕਾਊਂਟਰ ਦੌਰਾਨ ਮਾਰ ਗਿਰਾਇਆ ਗਿਆ ਹੈ ।
ਕਿਥੇ ਕੀਤਾ ਗਿਆ ਅਰੋੜਾ ਦੇ ਕਾਤਲ ਦਾ ਐਨਕਾਊਂਟਰ
ਫਿਰੋਜ਼ਪੁਰ (Ferozepur) ਵਿਖੇ ਆਰ. ਐਸ. ਐਸ. ਆਗੂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਬਾਦਲ ਨਾਮੀ ਵਿਅਕਤੀ ਨੂੰ ਅੱਜ ਪੁਲਸ ਨੇ ਐਨਕਾਊਂਟਰ (Encounter) ਵਿਚ ਢੇਰ ਕਰ ਦਿੱਤਾ ਹੈ ਉਹ ਮਾਹਮੂ ਜੋਈਆ ਟੋਲ ਪਲਾਜ਼ਾ ਨੇੜੇ ਪੁਲਸ ਨਾਲ ਹੋਈ ਮੁਠਭੇੜ ਵਿਚ ਮਾਰਿਆ ਗਿਆ ।
ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਨੇ ਕੀ ਦੱਸਿਆ
ਡੀ. ਆਈ. ਜੀ. ਫਿ਼ਰੋਜ਼ਪੁਰ ਰੇਂਜ (D. I. G. Ferozepur Range) ਹਰਮਨਬੀਰ ਸਿੰਘ ਗਿੱਲ ਅਤੇ ਐਸ. ਐਸ. ਪੀ. ਫਿ਼ਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਇਕ ਥਾਣੇਦਾਰ ਦੇ ਵੀ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਸ ਟੀਮ ਬਾਦਲ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਮੌਕੇ ’ਤੇ ਲੈ ਕੇ ਗਈ ਸੀ, ਜਿਥੇ ਲੁਕੇ ਹੋਏ ਉਸ ਦੇ ਸਾਥੀਆਂ ਨੇ ਅਚਾਨਕ ਪੁਲਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਪੁਲਸ ਨੇ ਆਤਮ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਬਾਦਲ ਢੇਰ ਹੋ ਗਿਆ ।
Read more : ਨਵੀਨ ਅਰੋੜਾ ਮਡਰ ਦੀ ਜਿੰਮੇਵਾਰੀ ਲਈ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ









