ਮਹਿਲਾ ਕਮਿਸ਼ਨ ਚੇਅਰਪਰਸਨ ਨੇ ਕੀਤੀ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ

0
6
Women's Commission

ਜਲੰਧਰ, 26 ਨਵੰਬਰ 2025 : ਪੰਜਾਬ ਦੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ (Chairperson of the Women’s Commission) ਤੇ ਬਾਲ ਕਮਿਸ਼ਨਰ ਰਾਜ ਲਾਲ ਗਿੱਲ ਤੇ ਕੁੰਵਰਦੀਪ ਸਿੰਘ ਨੇ ਅੱਜ ਜਲੰਧਰ ਵਿਖੇ ਰੇਪ ਤੇ ਹੱਤਿਆ (Rape and murder) ਦਾ ਸਿ਼ਕਾਰ ਹੋਈ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ । ਜਲੰਧਰ ਦੇ ਪੱਛਮੀ ਹਲਕੇ ਦੇ ਪਾਰਸ ਅਸਟੇਟ ਵਿੱਚ ਕੱਲ੍ਹ 13 ਸਾਲਾ ਲੜਕੀ ਦੇ ਕਤਲ ਦੇ ਸਬੰਧ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਨੇ ਪੁਲਸ ਕਮਿਸ਼ਨਰ (Police Commissioner) ਨੂੰ ਇੱਕ ਨੋਟਿਸ ਜਾਰੀ (Notice issued) ਕੀਤਾ ਅਤੇ ਅੱਜ ਈਮੇਲ ਰਾਹੀਂ, ਲੜਕੀ ਦੇ ਮਾਮਲੇ ਬਾਰੇ ਜਵਾਬ ਮੰਗਿਆ।

ਘਟਨਾ ਸਬੰਧੀ ਸਮੁੱਚੇ ਤੱਥ ਇਕੱਠੇ ਕੀਤੇ ਜਾ ਰਹੇ ਹਨ : ਚੇਅਰਪਰਸਨ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਨੇ ਕਿਹਾ ਕਿ ਉਹ ਘਟਨਾ ਸੰਬੰਧੀ ਸਾਰੇ ਤੱਥ ਇਕੱਠੇ ਕਰ ਰਹੀ ਹਨ ਅਤੇ ਭਰੋਸਾ ਦਿੱਤਾ ਕਿ ਜਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸਿ਼ਆ ਨਹੀਂ ਜਾਵੇਗਾ । ਉਨ੍ਹਾਂ ਸਵਾਲ ਕੀਤਾ ਕਿ ਪੁਲਸ ਨੇ 4 ਮਰਲੇ ਦੇ ਘਰ ਤੋਂ ਲੜਕੀ ਦੀ ਲਾਸ਼ ਕਿਉਂ ਨਹੀਂ ਬਰਾਮਦ ਕੀਤੀ । ਰਾਜ ਲਾਲੀ ਨੇ ਕਿਹਾ ਕਿ ਉਹ ਨਿੱਜੀ ਤੌਰ `ਤੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕਰਨਗੇ ਅਤੇ ਸਾਰੇ ਸਬੂਤ ਮੰਗਣਗੇ ।

ਫਾਰੈਂਸਿੰਗ ਟੀਮ ਨੇ ਸਬੂਤ ਇਕੱਠੇ ਕਰ ਲਏ ਹਨ ਤੇ ਪੋਸਟਮਾਰਟਮ ਰਿਪੋਰਟ ਵੀ ਹੈ ਉਪਲਬੱਧ

ਚੇਅਰਪਰਸਨ ਮਹਿਲਾ ਕਮਿਸ਼ਨ ਨੇ ਕਿਹਾ ਕਿ ਫੋਰੈਂਸਿਕ ਟੀਮ ਨੇ ਜਿਥੇ ਸਮੁੱਚੇ ਸਬੂਤ ਇਕੱਠੇ ਕਰ ਲਏ ਹਨ ਉਥੇ ਲੜਕੀ ਦੀ ਪੋਸਟਮਾਰਟਮ ਰਿਪੋਰਟ ਵੀ ਉਨ੍ਹਾਂ ਕੋਲ ਉਪਲਬਧ ਹੈ । ਮ੍ਰਿਤਕ 13 ਸਾਲਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੇਸ ਨੂੰ ਫਾਸਟ-ਟਰੈਕ ਅਦਾਲਤ ਵਿੱਚ ਭੇਜਣ ਦੀ ਮੰਗ ਕਰਨ ਦੇ ਨਾਲ-ਨਾਲ ਮਾਮਲੇ ਵਿੱਚ ਸਹਾਇਤਾ ਦੀ ਅਪੀਲ ਵੀ ਕੀਤੀ । ਮਹਿਲਾ ਕਮਿਸ਼ਨ ਨੇ ਕਿਹਾ ਕਿ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪਤਾ ਲੱਗਾ ਕਿ ਦੋਸ਼ੀ ਹਰਵਿੰਦਰ ਸਿੰਘ ਰਿੰਪਾ ਦਾ ਪਿਛਲਾ ਰਿਕਾਰਡ ਮਾੜਾ ਸੀ, ਇਸ ਲਈ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ । ਏ. ਐਸ. ਆਈ. ਮੰਗਤਰਾਮ ਦੀ ਮੁਅੱਤਲੀ ਅਤੇ ਇਸ ਮਾਮਲੇ ਵਿੱਚ ਉਸ ਵਿਰੁੱਧ ਕੇਸ ਦਰਜ ਕਰਨ ਬਾਰੇ ਚਰਚਾ ਕਰਨ ਲਈ ਪੁਲਸ ਕਮਿਸ਼ਨਰ ਨਾਲ ਮੀਟਿੰਗ ਕੀਤੀ ਜਾਵੇਗੀ ।

ਬਾਲ ਕਮਿਸ਼ਨਰ ਨੇ ਕੀਤੀ ਘਟਨਾ ਦੀ ਸਖ਼ਤ ਨਿੰਦਾ

ਇਸ ਮੌਕੇ ਪਹੁੰਚੇ ਬਾਲ ਕਮਿਸ਼ਨਰ ਕੰਵਰਦੀਪ ਸਿੰਘ (Children Commissioner Kanwardeep Singh) ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਕਿ ਹਰ ਕੋਈ ਪੁਲਸ ਅਤੇ ਹੋਰਾਂ ਨੂੰ ਇਸ ਅਸਫਲਤਾ ਲਈ ਜਿ਼ੰਮੇਵਾਰ ਠਹਿਰਾ ਰਿਹਾ ਹੈ ਉਹ ਮੰਨਦੇ ਹਨ ਕਿ ਇਹ ਸਮਾਜ ਦੀ ਅਸਫਲਤਾ ਹੈ । ਉਨ੍ਹਾਂ ਕਿਹਾ ਕਿ ਸਾਡਾ ਸਮਾਜ ਤਰੱਕੀ ਕਰ ਰਿਹਾ ਹੋਣਾ ਚਾਹੀਦਾ ਹੈ ਪਰ ਇਹ ਪਿੱਛੇ ਹਟ ਰਿਹਾ ਹੈ। ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਭਾਈਚਾਰੇ ਨੂੰ ਬੱਚਿਆਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ।

ਇਸ ਘਟਨਾ ਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਦੋਸ਼ੀ ਨੂੰ ਉਮਰ ਕੈਦ ਹੋ ਸਕਦੀ ਹੈ : ਕੁੰਵਰਦੀਪ ਸਿੰਘ

ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਦੋਸ਼ੀ ਨੂੰ ਉਮਰ ਕੈਦ ਹੋ ਸਕਦੀ ਹੈ । ਦੋਸ਼ੀ ਦੇ ਨੌਂ ਦਿਨਾਂ ਦੇ ਰਿਮਾਂਡ ਬਾਰੇ, ਬਾਲ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰੇਗੀ, ਅਤੇ ਮਹਿਲਾ ਕਮਿਸ਼ਨ ਅਤੇ ਬਾਲ ਕਮਿਸ਼ਨਰ ਮੌਕੇ `ਤੇ ਪਹੁੰਚ ਗਏ ਹਨ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੋਕਸੋ ਐਕਟ (POCSO Act) ਲਾਗੂ ਹੈ । ਏ. ਐਸ. ਆਈ. ਮਗੰਤ ਰਾਮ ਨੂੰ ਮੁਅੱਤਲ ਕਰਨ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਪਰਿਵਾਰ ਨੂੰ ਬੱਚਿਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦੇਣ ਦੀ ਅਪੀਲ ਕੀਤੀ । ਬਾਲ ਕਮਿਸ਼ਨਰ ਦਾ ਕਹਿਣਾ ਹੈ ਕਿ ਇਹ ਘਟਨਾ ਆਂਢ-ਗੁਆਂਢ ਵਿੱਚ ਵਾਪਰੀ ਹੈ, ਇਸ ਲਈ ਜੇਕਰ ਇਹ ਘਟਨਾ ਕਿਤੇ ਹੋਰ ਵਾਪਰਦੀ ਹੈ ਤਾਂ ਬੱਚਾ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਸਕਦਾ ਹੈ ।

Read more : ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਲਏ ਫ਼ੈਸਲੇ

LEAVE A REPLY

Please enter your comment!
Please enter your name here