ਸੜਕ ਹਾਦਸੇ ਵਿਚ ਨਵੀਂ ਵਿਆਹੀ ਦੁਲਹਣ ਦੀ ਮੌਤ ਦੁਲਹਾ ਜ਼ਖ਼ਮੀ

0
8
Road Accident

ਫਤਿਹਗੜ੍ਹ ਸਾਹਿਬ, 26 ਨਵੰਬਰ 2025 : ਜਿ਼ਲਾ ਫਤਿਹਗੜ੍ਹ ਸਾਹਿਬ (District Fatehgarh Sahib) ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਆਹੁਤਾ ਮਹਿਲਾ ਦੀ ਮੌਤ ਹੋ ਗਈ ਹੈ, ਉਥੇ ਪੁਰਸ਼ ਗੰਭੀਰ ਜ਼ਖ਼ਮੀ (Seriously injured) ਹੋ ਗਿਆ ਹੈ ।

ਕੌਣ ਹੈ ਵਿਆਹੁਤਾ ਮਹਿਲਾ ਤੇ ਪੁਰਸ਼

ਫ਼ਤਹਿਗੜ੍ਹ ਸਾਹਿਬ `ਚ ਜੋ ਰੂਹ ਕੰਬਾਊ ਸੜਕ ਹਾਦਸਾ (Road accident) ਵਾਪਰਿਆ ਹੈ ਵਿਚ ਜੋ ਮਹਿਲਾ ਦੀ ਮੌਤ ਹੋ ਗਈ ਹੈ ਦਾ ਵਿਆਹ ਤਿੰਨ ਕੁ ਦਿਨ ਪਹਿਲਾਂ ਹੀ ਹੋਇਆ ਹੈ ਜਦੋਂ ਕਿ ਦੁਲਹਾ ਗੰਭੀਰ ਰੂਪ ਵਿਚ ਜ਼਼ਖਮੀ ਹੈ । ਲਾੜੀ ਜਿਸਦੇ ਹੱਥਾਂ ਤੋਂ ਹਾਲੇ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ । ਲੜਕੇ ਦੀ ਪਛਾਣ ਗੁਰਮੁਖ ਸਿੰਘ (Gurmukh Singh) ਜਦਕਿ ਮ੍ਰਿਤਕ ਲੜਕੀ ਦੀ ਪਛਾਣ ਅਮਰਦੀਪ ਕੌਰ (Amardeep Kaur) ਵਜੋਂ ਹੋਈ ਹੈ ।

ਥਾਣਾ ਬਡਾਲੀ ਆਲਾ ਸਿੰਘ ਦੇ ਐਸ. ਐਚ. ਓ. ਨੇ ਕੀ ਦੱਸਿਆ ਕਿ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸ. ਐਚ. ਓ. (S. H. O.) ਹਰਕੀਰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ `ਤੇ ਹਾਦਸਾ ਵਾਪਰਿਆ ਹੈ । ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ (Car accident victim) ਹੋ ਗਈ ਹੈ । ਜਿਸ ਵਿੱਚ 21 ਵਰ੍ਹਿਆਂ ਦਾ ਨਵਾਂ ਵਿਆਹਿਆ ਜੋੜਾ ਸਵਾਰ ਸੀ । ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਇਲਾਜ ਸੈਕਟਰ-32 ਚੰਡੀਗੜ੍ਹ ਵਿੱਖੇ ਚੱਲ ਰਿਹਾ ਹੈ । ਇਹਨਾਂ ਦਾ ਵਿਆਹ ਇਸੇ ਐਤਵਾਰ 23 ਨਵੰਬਰ ਨੂੰ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ।

Read more : ਬਰਨਾਲਾ ‘ਚ ਵਾਪਰਿਆ ਸੜਕ ਹਾਦਸਾ, ਨੌਜਵਾਨ ਦੀ ਹੋਈ ਮੌਤ

LEAVE A REPLY

Please enter your comment!
Please enter your name here