ਪਟਿਆਲਾ, 26 ਨਵੰਬਰ 2025 : ਥਾਣਾ ਕੋਤਵਾਲੀ ਪਟਿਆਲਾ (Police Station Patiala) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਹੁਲ ਪੁੱਤਰ ਸੁਭਾਸ਼ ਵਾਸੀ ਗਲੀ ਨੰ. 01 ਗੋਪਾਲ ਕਲੋਨੀ ਨੇੜੇ ਗਊਸ਼ਾਲਾ ਰੋਡ ਸਨੋਰ ਰੋਡ ਪਟਿਆਲਾ ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ
ਪੁਲਸ ਮੁਤਾਬਕ ਹੌਲਦਾਰ ਗੁਰਮੀਤ ਸਿੰਘ (Constable Gurmeet Singh) ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਸੰਜੇ ਕਾਲੋਨੀ ਪਟਿਆਲਾ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਰਾਹੁਲ ਗਰੇਸ ਹੋਟਲ ਨੇੜੇ ਬੰਨਾ ਛੋਟੀ ਨਦੀ ਕੋਲ ਝਾੜੀਆਂ ਵਿਚ ਬੈਠ ਕੇ ਨਸ਼ੇ ਦਾ ਸੇਵਨ (Drug abuse) ਕਰ ਰਿਹਾ ਹੈ, ਜਿਸ ਤੇ ਰੇਡ ਕਰਨ ਤੇ ਇਕ ਲਾਈਟਰ, ਫੋਇਲ ਪੇਪਰ ਤੇ ਪਾਈਪ ਬਰਾਮਦ ਹੋਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਐਨ. ਡੀ. ਪੀ. ਐਸ. ਐਕਟ ਅਧੀਨ 02 ਮੁਕੱਦਮੇ; 02 ਮੁਲਜ਼ਮ ਗ੍ਰਿਫਤਾਰ









