ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ

0
7
Piyush Goyal

ਨਵੀਂ ਦਿੱਲੀ, 26 ਨਵੰਬਰ 2025 : ਵਣਜ ਅਤੇ ਉਦਯੋਗ ਮੰਤਰੀ (Minister of Commerce and Industry) ਪਿਊਸ਼ ਗੋਇਲ ਨੇ ਆਖਿਆ ਹੈ ਕਿ ਭਾਰਤ ਅਤੇ ਕੈਨੇਡਾ (India and Canada) ਅਜ਼ਾਦ ਵਪਾਰ ਸਮਝੌਤੇ (ਐੱਫ. ਟੀ. ਏ.)(F. T. A.)  ਲਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ `ਤੇ ਸਹਿਮਤ ਹੋ ਗਏ ਹਨ । ਇਸ ਦਾ ਮਕਸਦ 2030 ਤੱਕ ਦੋ-ਪੱਖੀ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣਾ ਹੈ ।

ਸਮਝੌਤੋ ਨਾਲ ਵਧੇਗਾ ਦੋਵਾਂ ਪੱਖਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਦਾ ਵਿਸ਼ਵਾਸ

ਪਿਊਸ਼ ਗੋਇਲ (Piyush Goyal) ਨੇ ਇਕ ਪ੍ਰੋਗਰਾਮ `ਚ ਕਿਹਾ ਕਿ ਐੱਫ. ਟੀ. ਏ. ਜਾਂ ਵਿਆਪਕ ਆਰਥਕ ਭਾਈਵਾਲੀ ਸਮਝੌਤੇ (ਸੀ. ਈ. ਪੀ. ਏ.) `ਚ ਕਈ ਰਣਨੀਤਿਕ ਪਹਿਲੂ ਹੁੰਦੇ ਹਨ ਅਤੇ ਇਹ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਨੂੰ ਦਰਸਾਉਂਦਾ ਹੈ । ਉਨ੍ਹਾਂ ਕਿਹਾ ਕਿ ਇਸ ਸਮਝੌਤੋ ਨਾਲ ਦੋਵਾਂ ਪੱਖਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਦਾ ਵਿਸ਼ਵਾਸ ਵਧੇਗਾ । ਉਨ੍ਹਾਂ ਕਿਹਾ ਕਿ ਅਸੀਂ ਉੱਚ-ਅਭਲਾਸ਼ੀ ਸੀ. ਈ. ਪੀ. ਏ. ’ਤੇ ਗੱਲਬਾਤ ਸ਼ੁਰੂ ਕਰਨ ਅਤੇ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਦੁੱਗਣਾ ਕਰਨ `ਤੇ ਸਹਿਮਤ ਹੋਏ ਹਾਂ । ਵਪਾਰ ਸਮਝੌਤੇ `ਤੇ ਹੁਣ ਤੱਕ 6 ਤੋਂ ਵੱਧ ਪੜਾਵਾਂ ਦੀ ਗੱਲਬਾਤ ਹੋ ਚੁੱਕੀ ਹੈ ।

ਵਪਾਰਕ ਸਬੰਧਾਂ ਨੂੰ ਤੇਜੀ ਦੇਣ ਲਈ ਕੀਤੀ ਗਈ ਚਰਚਾ

ਆਮ ਤੌਰ ’ਤੇ ਕਿਸੇ ਵਪਾਰ ਸਮਝੌਤੇ (Trade agreements) ਵਿਚ ਦੋ ਦੇਸ਼ ਆਪਸੀ ਵਪਾਰ ਦੀਆਂ ਵੱਧ ਤੋਂ ਵੱਧ ਵਸਤਾਂ `ਤੇ ਕਸਟਮ ਡਿਊਟੀ `ਚ ਰਿਕਾਰਡ ਕਮੀ ਕਰਦੇ ਹਨ ਜਾਂ ਉਸ ਨੂੰ ਖ਼ਤਮ ਕਰ ਦਿੰਦੇ ਹਨ । ਉਹ ਸੇਵਾਵਾਂ `ਚ ਵਪਾਰ ਨੂੰ ਉਤਸ਼ਾਹ ਦੇਣ ਅਤੇ ਨਿਵੇਸ਼ ਆਕਰਸ਼ਤ ਕਰਨ ਲਈ ਮਾਪਦੰਡਾਂ ਨੂੰ ਵੀ ਸਰਲ ਬਣਾਉਂਦੇ ਹਨ । ਵਪਾਰਕ ਸਬੰਧਾਂ ਨੂੰ ਰਫ਼ਤਾਰ ਦੇਣ ਲਈ ਗੋਇਲ ਨੇ ਕੈਨੇਡਾ ਦੇ ਬਰਾਮਦ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ (International trade) ਅਤੇ ਆਰਥਕ ਵਾਧੇ ਬਾਰੇ ਮੰਤਰੀ ਮਨਿੰਦਰ ਸਿੱਧੂ ਨਾਲ ਦੋ ਪੜਾਵਾਂ ਦੀ ਚਰਚਾ ਕੀਤੀ ਹੈ । ਸਿੱਧੂ ਹਾਲ ਹੀ `ਚ ਇੱਥੇ ਯਾਤਰਾ `ਤੇ ਆਏ ਸਨ । ਦੋਵਾਂ ਮੰਤਰੀਆਂ ਨੇ ਇਸ ਮਹੀਨੇ ਦੀ ਸ਼ੁਰੂਆਤ `ਚ ਇੱਥੇ ਵਪਾਰ ਅਤੇ ਨਿਵੇਸ਼ `ਤੇ ਭਾਰਤ-ਕੈਨੇਡਾ ਮੰਤਰੀ ਪੱਧਰੀ ਗੱਲਬਾਤ (ਐੱਮ. ਡੀ. ਟੀ. ਆਈ.) ਦੀ ਸਹਿ-ਪ੍ਰਧਾਨਗੀ ਵੀ ਕੀਤੀ ਸੀ ।

Read More : ਕੇਂਦਰੀ ਮੰਤਰੀ ਪਿਊਸ਼ ਗੋਇਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

LEAVE A REPLY

Please enter your comment!
Please enter your name here