ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਨੂੰ ਲੈ ਕੇ ਯੂਨੀਵਰਸਿਟੀ ਬੰਦ

0
17
Panjab University

ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਵਿਚ ਸੈਨੇਟ ਚੋਣਾਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਵਿਚ ਜਿਥੇ ਹੰਗਾਮਾ ਚਲਦਾ ਰਿਹਾ, ਉਥੇ ਯੂਨੀਵਰਸਿਟੀ ਬੰਦ ਰਹੀ । ਜਿਸਦੇ ਚਲਦਿਆਂ 26 ਨਵੰਬਰ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ (Exams also postponed) ਕੀਤੀਆਂ ਗਈਆਂ । ਜੋ ਪ੍ਰੀਖਿਆ ਮੁਲਤਵੀ ਹੋਈਆਂ ਹਨ ੳਨ੍ਹਾਂ ਵਿਦਿਆਰਥੀਆਂ ਲਈ ਸਨ ਜੋ ਕੈਂਪਸ ਦੇ ਵਿਦਿਆਰਥੀ ਸ਼ਾਮਲ ਹਨ । ਜਿਨ੍ਹਾਂ ਵਚ ਸੈਕਟਰ 14 ਅਤੇ ਡੀ. ਏ. ਵੀ. ਕਾਲਜ, ਸੈਕਟਰ 10 ਵਿਚ ਪ੍ਰੀਖਿਆ ਕੇਂਦਰਾਂ ਸੀ. ਐਚ. ਡੀ. 40, ਸੀ. ਐਚ. ਡੀ. 41, ਸੀ. ਐਚ. ਡੀ. 43 ਅਤੇ ਸੀ. ਐਚ. ਡੀੀ 44 ਵਿਚ ਤਬਦੀਲ ਹੋ ਗਏ ਹਨ ।

ਕੀ ਆਖਿਆ ਪ੍ਰੀਖਿਆਵਾਂ ਸਬੰਧੀ ਪ੍ਰੀਖਿਆ ਕਟਰੋਲਰ ਨੇ

ਯੂਨੀਵਰਸਿਟੀ ਵਿਚ ਚੱਲ ਰਹੇ ਹੰਗਾਮੇ ਦੇ ਚਲਦਿਆਂ ਜੋ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ ਸਬੰਧੀ ਪ੍ਰੀਖਿਆ ਕੰਟਰੋਲਰ (Examination Controller) ਨੇ ਕਿਹਾ ਕਿ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਵਿਦਿਆਰਥੀਆਂ ਵਲੋਂ ਲਗਾਤਾਰ ਸੈਨੇਟ ਚੋਣਾਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਪੀ. ਯੂ. ਬਚਾਓ ਮੋਰਚਾ ਸੈਨੇਟ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦਾ ਵਿਰੋਧ ਲਗਾਤਾਰ ਜਾਰੀ ਹੈ ।

ਵਿਦਿਆਰਥੀਆਂ ਨੇ ਕਰ ਦਿੱਤਾ ਸੀ ਪਹਿਲਾਂ ਹੀ ਪ੍ਰੀਖਿਆਵਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਦਾ ਐਲਾਨ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ੍ ਵਿਚ ਸੈਨੇਟ ਚੋਣਾਂ (Senate elections) ਨੂੰ ਲੈ ਕੇ ਸੰਘਰਸ਼ ਤੇ ਉਤਰੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਗੇਟ ਨੰਬਰ 2 ਨੂੰ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ । ਪੀ. ਯੂ. ਬਚਾਓ ਮੋਰਚਾ (P. U. Bachao Morcha) ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕੱਲ੍ਹ ਕਿਸੇ ਵੀ ਹਾਲਤ ਵਿੱਚ ਪ੍ਰੀਖਿਆਵਾਂ ਨਹੀਂ ਹੋਣ ਦੇਣਗੇ । ਗੇਟ ਨੰਬਰ 1 ਅਤੇ 2 ਦੋਵੇਂ ਪੂਰੀ ਤਰ੍ਹਾਂ ਬੰਦ ਰਹਿਣਗੇ  । ਮੋਰਚੇ ਨੇ ਬੈਰੀਕੇਡ ਹਟਾਉਣ ਦਾ ਵੀ ਐਲਾਨ ਕੀਤਾ । ਨਤੀਜੇ ਵਜੋਂ ਬੁੱਧਵਾਰ ਨੂੰ ਪੀ. ਯੂ. ਕੈਂਪਸ ਵਿੱਚ ਮਾਹੌਲ ਤਣਾਅਪੂਰਨ ਰਹੇਗਾ ।

Read More : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਦਾ ਹੋਇਆ ਐਲਾਨ

LEAVE A REPLY

Please enter your comment!
Please enter your name here