ਪਟਿਆਲਾ, 25 ਨਵੰਬਰ 2025 : ਥਾਣਾ ਤ੍ਰਿਪੜੀ ਪੁਲਸ (Tripuri Police Station) ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 406, 120-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਇਸਰਾਨ ਅਲੀ ਪੁੱਤਰ ਯੁਸਫ ਅਲੀ ਅਤੇ ਜਰੀਨਾ ਪਤਨੀ ਯੁਸਫ ਅਲੀ ਵਾਸੀਆਨ ਗਲੀ ਨੰ. 10 ਕ੍ਰਿਸ਼ਨਾ ਨਗਰ ਨੇੈੜੇ ਸਾਈ ਬਾਬਾ ਸਕੂਲ ਖੰਨਾ ਜਿਲ੍ਹਾ ਲੁਧਿਆਣਾ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਦਿਲਪ੍ਰੀਤ ਸਿੰਘ (Complainant Dilpreet Singh) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਦੇਧਨਾ ਪਾਤੜਾਂ ਹਾਲ ਆਬਾਦ ਬਲਾਕ ਸੀ ਰਣਜੀਤ ਨਗਰ ਸਾਹਮਣੇ ਸਮਾਲ ਵੰਡਰ ਸਕੂਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਉਸ ਕੋਲੋਂ (ਸਿ਼ਕਾਇਤਕਰਤਾ) 2022 ਦਸੰਬਰ ਵਿਚ ਬਾਹਰ ਵਿਦੇਸ਼ ਭੇਜਣ ਸਬੰਧੀ ਪੈਸਿਆਂ ਦੀ ਮੰਗ ਕੀਤੀ ਗਈ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ 20 ਦਸੰਬਰ 2022 ਨੂੰ ਉਕਤ ਵਿਅਕਤੀਆਂ ਨੂੰ ਨਗਦ 15 ਲੱਖ 10 ਹਜ਼ਾਰ ਰੁਪਏ (15 lakh 10 thousand rupees) ਦੇ ਦਿੱਤੇ ਤੇ ਬਾਅਦ ਵਿਚ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ (Sent abroad) ਤੇ ਨਾ ਹੀ ਉਸਦੇ ਪੈਸੇ ਵਾਪਸ (Money back) ਕੀਤੇ ।
ਦੋ ਲੱਖ 10 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਬਚਦੇ ਪੈਸੇ ਵਾਪਸ ਨਹੀਂ ਕੀਤੇ
ਸਿ਼ਕਾਇਤਕਰਤਾ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ 15 ਸਤੰਬਰ 2023 ਨੂੰ ਦੋਹਾਂ ਧਿਰਾਂ ਦਾ ਇਕੱਠ ਹੋਇਆ, ਜਿਸ ਵਿਚ ਉਪਰੋਕਤ ਵਿਅਕਤੀਆਂ ਨੇ ਉਸਦੇ ਦੋ ਲੱਖ 10 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਬਚਦੇ ਪੈਸੇ ਵਾਪਸ ਨਹੀਂ ਕੀਤੇ, ਜਿਸ ਕਰਕੇ ਉਪਰੋਕਤ ਵਿਅਕਤੀਆਂ ਵਿਰੁੱਧ ਜਾਂਚ ਕਰਨ ਉਪਰੰਤ ਪੁਲਸ ਵਲੋਂ ਕੇਸ ਦਰਜ (Case registered) ਕੀਤਾ ਗਿਆ ਹੈ । ਪੁਲਸ ਨੇ ਕੇੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਵਿਦੇਸ਼ ਗਏ ਪਤੀ ਦੀ ਪਤਨੀ ਨੇ ਸਹੁਰੇ ਖਿਲਾਫ ਲਗਾਏ ਗੰਭੀਰ ਦੋਸ਼









