ਭਦੋਹੀ `ਚ ਕਾਲੀਨ ਫੈਕਟਰੀ ਦੇ ਟੈਂਕ `ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ

0
29
carpet-factory

ਭਦੋਹੀ, 25 ਨਵੰਬਰ 2025 : ਭਦੋਹੀ ਜ਼ਿਲੇ (Bhadohi District) ਦੇ ਔਰਾਈ ਖੇਤਰ `ਚ ਇਕ ਕਾਲੀਨ ਨਿਰਮਾਣ ਇਕਾਈ (Carpet manufacturing unit) ਦੇ ਡਾਇੰਗ ਪਲਾਂਟ `ਚ ਸਫਾਈ ਅਤੇ ਮੁਰੰਮਤ ਦੌਰਾਨ ਟੈਂਕ `ਚ ਉੱਤਰੇ 3 ਮਜਦੂਰਾਂ ਦੀ ਜ਼ਹਿਰੀਲੀ ਗੈਸ (Toxic gas) ਚੜ੍ਹਣ ਨਾਲ ਦਮ ਘੁੱਟਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਹੋਰ ਮਜ਼ਦੂਰ ਨੂੰ ਗੰਭੀਰ ਹਾਲਤ `ਚ ਹਸਪਤਾਲ `ਚ ਦਾਖ਼ਲ ਕਰਾਇਆ ਗਿਆ ਹੈ ।

ਕੌਣ ਕੌਣ ਹੈ ਜਿਸ ਦੀ ਹੋ ਚੁੱਕੀ ਹੈ ਮੌਤ

ਪੁਲਸ ਅਨੁਸਾਰ ਉਗਾਪੁਰ ਸਥਿਤ ਇਕਾਈ `ਚ ਪਹਿਲਾ ਮਜ਼ਦੂਰ ਟੈਂਕ `ਚ ਉੱਤਰਿਆ ਤਾਂ ਉਹ ਬੇਹੋਸ਼ ਹੋ ਗਿਆ । ਉਸ ਨੂੰ ਬਚਾਉਣ ਲਈ 3 ਹੋਰ ਮਜ਼ਦੂਰ ਵੀ ਇਕ-ਇਕ ਕਰ ਹੇਠਾਂ ਉੱਤਰ ਗਏ, ਜਿਨ੍ਹਾਂ `ਚੋਂ 3 ਦੀ ਮੌਤ ਹੋ ਗਈ । ਮ੍ਰਿਤਕਾਂ ਦੀ ਪਛਾਣ ਸ਼ਿਵਮ ਦੂਬੇ (38), ਰਾਮ ਸੂਰਤ ਯਾਦਵ (55) ਅਤੇ ਸੀਤਲਾ ਪ੍ਰਸਾਦ (50) ਵਜੋਂ ਹੋਈ ਹੈ। ਰਾਜ ਕਿਸ਼ੋਰ (48) ਨੂੰ ਗੰਭੀਰ ਹਾਲਤ `ਚ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ ।

ਜਿ਼ਲਾ ਅਧਿਕਾਰੀ ਸ਼ੈਲੇਸ਼ ਕੁਮਾਰ ਨੇ ਦਿੱਤੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ

ਮੌਕੇ `ਤੇ ਪੁੱਜੇ ਜਿ਼ਲਾ ਅਧਿਕਾਰੀ ਸ਼ੈਲੇਸ਼ ਕੁਮਾਰ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ (Magistrate’s inquiry orders) ਦਿੱਤੇ ਅਤੇ ਕਿਹਾ ਕਿ ਮ੍ਰਿਤਕ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ। ਜਾਵੇਗਾ । ਪੁਲਸ ਨੇ ਕੰਪਨੀ ਪ੍ਰਬੰਧਨ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ (FIR registered) ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ।

Read More : ਗੁਜਰਾਤ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਮੁਲਾਜ਼ਮਾਂ ਦੀ ਹੋਈ ਮੌ.ਤ

LEAVE A REPLY

Please enter your comment!
Please enter your name here