ਨਵੀਂ ਦਿੱਲੀ, 24 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ 53ਵੇਂ ਚੀਫ ਜਸਟਿਸ (53rd Chief Justice) ਦੇ ਤੌਰ ਤੇ ਅੱਜ ਜਸਟਿਸ ਸੂਰਿਆ ਕਾਂਤ ਨੇ ਸਹੂੰ ਚੁੱਕ ਲਈ ਹੈ । ਭਾਰਤ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ । ਇਸ ਦੌਰਾਨ ਬ੍ਰਾਜ਼ੀਲ ਸਮੇਤ ਸੱਤ ਦੇਸ਼ਾਂ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਵੀ ਰਾਸ਼ਟਰਪਤੀ ਭਵਨ ਪਹੁੰਚੇ ।
ਸੀ. ਜੇ. ਆਈ. ਦਾ ਕਾਰਜਕਾਲ ਹੋਵੇਗਾ ਲਗਭਗ 14 ਮਹੀਨਿਆਂ ਦਾ
ਜਸਟਿਸ ਸੂਰਿਆ ਕਾਂਤ (Justice Surya Kant) ਦੇ ਸਹੂੰ ਚੁੱਕ ਸਮਾਗਮ ਮੌਕੇ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ, ਇੰਨਾ ਵੱਡਾ ਅੰਤਰਰਾਸ਼ਟਰੀ ਨਿਆਂਇਕ ਵਫ਼ਦ ਕਿਸੇ ਸੀ. ਜੇ. ਆਈ. ਦੇ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਹੈ । ਇਸ ਸਮਾਰੋਹ ਵਿੱਚ ਭੂਟਾਨ, ਕੀਨੀਆ, ਮਲੇਸ਼ੀਆ, ਮਾਰੀਸ਼ਸ, ਨੇਪਾਲ ਅਤੇ ਸ਼੍ਰੀਲੰਕਾ ਦੇ ਮੁੱਖ ਜੱਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ । ਜਿਕਰਯੋਗ ਹੈ ਕਿ ਮੌਜੂਦਾ ਸੀ. ਜੇ. ਆਈ. ਬੀ. ਆਰ. ਗਵਈ (C. J. I. B. R. Gavai) ਦਾ ਕਾਰਜਕਾਲ ਐਤਵਾਰ 23 ਨਵੰਬਰ ਨੂੰ ਖ਼ਤਮ ਹੋ ਗਿਆ । ਜਸਟਿਸ ਸੂਰਿਆ ਕਾਂਤ ਉਨ੍ਹਾਂ ਦੀ ਥਾਂ ਲੈਣਗੇ । ਜਸਟਿਸ ਸੂਰਿਆ ਕਾਂਤ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ ਅਤੇ ਉਨ੍ਹਾਂ ਦਾ ਕਾਰਜਕਾਲ ਲਗਭਗ 14 ਮਹੀਨੇ ਹੋਵੇਗਾ ।
Read More : ਸੁਪਰੀਮ ਕੋਰਟ ਨੇ ਕੀਤੀ 1158 ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਪ੍ਰਕਿਰਿਆ ਰੱਦ









