ਹੈਦਰਾਬਾਦ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਹਰਿਆਣਾ ਦੇ ਸ਼ਹਿਰ ਹੈਦਰਾਬਾਦ (Hyderabad) ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ (ਆਰ.ਜੀ. ਆਈ.) ਹਵਾਈ ਅੱਡੇ `ਤੇ ਬਹਿਰੀਨ ਤੋਂ ਆ ਰਹੀ ਇਕ ਉਡਾਣ ਨੂੰ ਐਤਵਾਰ ਨੂੰ ਬੰਬ ਦੀ ਧਮਕੀ (Bomb threat) ਮਿਲਣ ਦੀ ਵਜ੍ਹਾ ਨਾਲ ਮੁੰਬਈ ਵੱਲ ਮੋੜ ਦਿੱਤਾ ਗਿਆ, ਜਿੱਥੇ ਉਸ ਨੂੰ ਸੁਰੱਖਿਅਤ ਉਤਾਰ ਲਿਆ ਗਿਆ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੀ ਜਾਂਚ ਤੋਂ ਬਾਅਦ ਇਹ ਬੰਬ ਦੀ ਧਮਕੀ ਝੂਠੀ ਸਾਬਤ ਹੋਈ।
ਜਹਾਜ਼ ਨੂੰ ਮੁੰਬਈ ਵੱਲ ਮੋੜਿਆ
ਪੁਲਸ ਨੇ ਦੱਸਿਆ ਕਿ ਆਰ. ਜੀ. ਆਈ. ਹਵਾਈ ਅੱਡੇ (R. G. I. Airport) ਦੇ ਅਧਿਕਾਰੀਆਂ ਦੀ ਸਿ਼ਕਾਇਤ ਦੇ ਆਧਾਰ `ਤੇ ਇੱਥੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ਨੂੰ ਮਿਲੀ ਧਮਕੀ ਭਰੀ ਈ-ਮੇਲ `ਚ ਦਾਅਵਾ ਕੀਤਾ ਗਿਆ ਸੀ ਕਿ ਬਹਿਰੀਨ ਤੋਂ ਹੈਦਰਾਬਾਦ (Bahrain to Hyderabad) ਆ ਰਹੇ ਜਹਾਜ਼ `ਚ ਬੰਬ ਰੱਖਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਹਾਜ਼ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ । ਅਧਿਕਾਰੀ ਨੇ ਦੱਸਿਆ ਕਿ “ਸੁਰੱਖਿਆ ਜਾਂਚ ਕੀਤੀ ਗਈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ ।
Read More : ਸਕੂਲ ’ਚ ਬੰਬ ਦੀ ਧਮਕੀ ਨੇ ਫੈਲਾਈ ਦਹਿਸ਼ਤ









