ਚੰਡੀਗੜ੍ਹ, 24 ਨਵੰਬਰ 2025 : ਚੰਡੀਗੜ੍ਹ ਸਥਿਤ ਸੁਖਨਾ ਝੀਲ (Sukhna Lake) ਅਤੇ ਨੇੜਲੇ ਇਲਾਕਿਆਂ ਵਿੱਚ ਇਸ ਵਰ੍ਹੇ ਪ੍ਰਵਾਸੀ ਪੰਛੀਆਂ ਦੀ ਆਮਦ (Arrival of birds) 67 ਫ਼ੀਸਦ ਘਟ ਗਈ ਹੈ । ਇਹ ਖੁਲਾਸਾ ਚੰਡੀਗੜ੍ਹ ਬਰਡ ਕਲੱਬ ਨੇ ਸੁਖਨਾ ਝੀਲ `ਤੇ ਸਰਵੇਖਣ ਮਗਰੋਂ ਕੀਤਾ ਹੈ ।
ਬਰਡ ਕਲੱਬ ਮੁਤਾਬਕ ਸਰਵੇਖਣ ਦੌਰਾਨ ਦੇਖੇ ਗਏ 26 ਪ੍ਰਜਾਤੀਆਂ ਦੇ 232 ਪੰਛੀ
ਬਰਡ ਕਲੱਬ (Bird Club) ਮੁਤਾਬਕ ਸੁਖਨਾ ਝੀਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਕੀਤੇ ਗਏ ਸਰਵੇਖਣ ਦੌਰਾਨ 26 ਪ੍ਰਜਾਤੀਆਂ ਦੇ 232 ਪੰਛੀ (232 birds of 26 species) ਦੇਖੇ ਗਏ । ਹਾਲਾਂਕਿ ਪਿਛਲੇ ਸਾਲ ਕਲੱਬ ਨੇ ਨਵੰਬਰ ਮਹੀਨੇ ਵਿੱਚ 31 ਪ੍ਰਜਾਤੀਆਂ ਦੇ 705 ਪੰਛੀ ਦੇਖੇ ਸਨ । ਚੰਡੀਗੜ੍ਹ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਘਟਣ ਕਰਕੇ ਸੈਲਾਨੀ ਵੀ ਮਾਯੂਸ ਹਨ। ਹਰ ਸਾਲ ਅਕਤੂਬਰ ਦੇ ਆਖੀਰ ਅਤੇ ਨਵੰਬਰ ਮਹੀਨੇ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਸੁਖਨਾ ਝੀਲ `ਤੇ ਰੰਗ ਬਿਰੰਗੇ ਅਤੇ ਪਰਵਾਸੀ ਪੰਛੀਆਂ ਨੂੰ ਦੇਖਣ ਆਉਂਦੇ ਹਨ । ਲੋਕਾਂ ਨੂੰ ਪ੍ਰਵਾਸੀ ਪੰਛੀਆਂ ਦਿਖਾਉਣ ਲਈ ਜੰਗਲਾਤ ਵਿਭਾਗ ਵਿਸ਼ੇਸ਼ ਪ੍ਰਬੰਧ ਕਰਦਾ ਹੈ ।
ਠੰਢ ਵਧਣ ਕਰਕੇ ਪੰਛੀ ਪਰਵਾਸ ਕਰਕੇ ਦੂਜੀਆਂ ਥਾਵਾਂ `ਤੇ ਚਲੇ ਜਾਂਦੇ ਹਨ : ਢਿੱਲੋਂ
ਚੰਡੀਗੜ੍ਹ ਬਰਡ ਕਲੱਬ ਦੀ ਪ੍ਰਧਾਨ ਰੀਮਾ ਢਿੱਲੋਂ ਨੇ ਕਿਹਾ ਕਿ ਠੰਢ ਵਧਣ ਕਰਕੇ ਪੰਛੀ ਪ੍ਰਵਾਸ ਕਰਕੇ ਦੂਜੀਆਂ ਥਾਵਾਂ `ਤੇ ਚਲੇ ਜਾਂਦੇ ਹਨ । ਇਸੇ ਕਰਕੇ ਹਰ ਸਾਲ ਨਵੰਬਰ ਮਹੀਨੇ ਵਿੱਚ ਚੰਡੀਗੜ੍ਹ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਵਧ ਜਾਂਦੀ ਹੈ। ਬਰਡ ਕਲੱਬ ਵੱਲੋਂ ਹਰ ਸਾਲ ਬਰਡਮੈਨ ਡਾ. ਸਲੀਮ ਅਲੀ ਦੇ ਜਨਮ ਦਿਨ `ਤੇ ਪੰਛੀਆਂ ਦਾ ਸਰਵੇਖਣ ਕੀਤਾ ਜਾਂਦਾ ਹੈ, ਜਿਸ ਨਾਲ ਪਰਵਾਸੀ ਪੰਛੀਆਂ ਦੀ ਆਮਦ ਦਾ ਪਤਾ ਲਗਦਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੁਖਨਾ ਝੀਲ `ਤੇ ਪ੍ਰਵਾਸੀ ਪੰਛੀਆਂ ਦੀ ਆਮਦ ਵਧ ਸਕਦੀ ਹੈ । ਸਰਵੇਖਣ ਵਿੱਚ ਸ਼ਾਮਲ ਵਿਅਕਤੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਰਕੇ ਪਰਵਾਸੀ ਪੰਛੀਆਂ ਦੀ ਆਮਦ ਘਟ ਗਈ ਹੈ ।
Read More : ਪੰਜਾਬ ਅੰਦਰ ਸਵੇਰ ਸ਼ਾਮ ਠੰਡ ਤੇ ਦਿਨ ਵੇਲੇ ਹੁੰਮਸ ਭਰੀ ਗਰਮੀ ਹੀ ਗਰਮੀ









