ਨਵੀਂ ਦਿੱਲੀ, 23 ਨਵੰਬਰ 2025 : ਰਾਸ਼ਟਰੀ ਰਾਜਧਾਨੀ ਖੇਤਰ ਆਵਾਜਾਈ ਨਿਗਮ (National Capital Region Transport Corporation) (ਐੱਨ. ਸੀ. ਆਰ. ਟੀ. ਸੀ.) ਨੇ ਆਪਣੀਆਂ `ਨਮੋ ਭਾਰਤ` ਟਰੇਨਾਂ ਅਤੇ ਸਟੇਸ਼ਨਾਂ ਨੂੰ ਨਿੱਜੀ ਸਮਾਗਮਾਂ ਲਈ ਖੋਲ੍ਹ ਦਿੱਤਾ ਹੈ, ਜਿਸ ਵਿਚ ਜਨਮ ਦਿਨ ਦੇ ਜਸ਼ਨ, ‘ਪ੍ਰੀ-ਵੈਡਿੰਗ ਸ਼ੂਟ` (Birthday celebrations, ‘pre-wedding shoots’) ਅਤੇ ਹੋਰ ਨਿੱਜੀ ਸਮਾਗਮ 1 ਆਯੋਜਿਤ ਕੀਤੇ ਜਾ ਸਕਦੇ ਹਨ ।
ਨਵੀਂ ਨੀਤੀ ਤਹਿਤ ਕਰਵਾਇਆ ਜਾ ਸਕਦਾ ਹੈ ਕੋਚ ਬੁੱਕ
ਇਕ ਅਧਿਕਾਰਤ ਬਿਆਨ ਵਿਚ ਸ਼ਨੀਵਾਰ ਨੂੰ ਕਿਹਾ ਗਿਆ ਕਿ ਨਵੀਂ ਨੀਤੀ ਦੇ ਤਹਿਤ ਕੋਈ ਵੀ ਵਿਅਕਤੀ, ਪ੍ਰੋਗਰਾਮ ਆਯੋਜਕ ਅਤੇ ਫੋਟੋਗ੍ਰਾਫੀ ਜਾਂ ਮੀਡੀਆ ਕੰਪਨੀਆਂ `ਨਮੋ ਭਾਰਤ` ਕੋਚ ਬੁੱਕ (`Namo Bharat` Coach Book) ਕਰਵਾ ਸਕਦੇ ਹਨ । ਇਸ ਵਿਚ ਕਿਹਾ ਗਿਆ ਕਿ ਦੁਹਾਈ 1 ਡਿਪੂ `ਚ ਇਕ ਸਥਿਰ `ਮੌਕ-ਅਪ` ਕੋਚ ਵੀ ਸ਼ੂਟ ਲਈ ਮੁਹੱਈਆ ਹੈ ।
ਇਹ ਸੇਵਾ ਇਕ ਵਿਲੱਖਣ ਅਨੁਭਵ ਪ੍ਰਦਾਨ ਕਰਦੀ ਹੈ : ਐਨ. ਸੀ. ਆਰ. ਟੀ. ਸੀ.
ਐੱਨ. ਸੀ. ਆਰ. ਟੀ. ਸੀ. ਨੇ ਕਿਹਾ ਕਿ ਇਹ ਸੇਵਾ ਇਕ ਵਿਲੱਖਣ ਅਨੁਭਵ ਪ੍ਰਦਾਨ ਕਰਦੀ ਹੈ ਕਿਉਂਕਿ `ਨਮੋ ਭਾਰਤ` ਟਰੇਨ ਦੇ ਆਧੁਨਿਕ, ਅੰਤਰਰਾਸ਼ਟਰੀ ਪੱਧਰ `ਤੇ ਡਿਜ਼ਾਈਨ ਕੀਤੇ ਕੋਚ ਫੋਟੋ ਅਤੇ ਛੋਟੇ ਸਮਾਗਮਾਂ ਲਈ ਇਕ ਆਕਰਸਕ ਮਾਹੌਲ ਪ੍ਰਦਾਨ ਕਰਦੇ ਹਨ । ਉਨ੍ਹਾਂ ਕਿਹਾ ਕਿ ਸਮਾਗਮ ਸਿਰਫ਼ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਹੀ ਹੋਣ ਦੀ ਇਜਾਜ਼ਤ ਹੋਵੇਗੀ ਅਤੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ ਕਿ ਟਰੇਨ ਦੇ ਸੰਚਾਲਨ ਵਿਚ ਕੋਈ ਵਿਘਨ ਨਾ ਪਵੇ ਅਤੇ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ ।
Read More : ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਵਲੋਂ ਪੀ. ਐਲ. ਡਬਲਿਊ. ਪਟਿਆਲਾ ਦਾ ਦੌਰਾ









