ਨਵੀਂ ਦਿੱਲੀ, 23 ਨਵੰਬਰ 2025 : ਕੌਮਾਂਤਰੀ ਸ਼ਤਰੰਜ ਸੰਘ (International Chess Federation) (ਫਿਡੇ) ਨੇ ਅਗਲੇ ਮਹੀਨੇ ਦੋਹਾ ਵਿਚ ਹੋਣ ਵਾਲੀ ਵਿਸ਼ਵ ਰੈਪਿਡ ਤੇ ਬਲਿੱਟਜ਼ ਚੈਂਪੀਅਨਸ਼ਿਪ (World Rapid and Blitz Championships) ਲਈ ਆਰਾਮ ਨੂੰ ਤਵੱਜੋ ਦੇਣ ਵਾਲੇ ਡਰੈੱਸ ਕੋਡ ਦਾ ਐਲਾਨ ਕੀਤਾ ਹੈ, ਜਿਸ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ `ਕਲਾਸਿਕ ਨਾਨ ਡਿਸਟੈਸਡ ਜੀਨਸ` ਪਹਿਨਣ ਦੀ ਮਨਜ਼ੂਰੀ ਹੋਵੇਗੀ ।
ਵਿਸ਼ਵ ਸ਼ਤਰੰਜ ਸੰਚਾਲਨ ਸੰਸਥਾ ਦੇ ਨਿਯਮ ਵੀ ਹੋਏ ਹਨ ਅਪਡੇਟ
ਇਕ ਸਾਲ ਪਹਿਲਾਂ ਇਸ ਟੂਰਨਾਮੈਂਟ ਵਿਚ ਮੈਗਨਸ ਕਾਰਲਸਨ ਦੇ ਜੀਨਸ ਪਹਿਨਣ ਨਾਲ `ਜੀਨਸਗੇਟ` ਵਿਵਾਦ ਖੜ੍ਹਾ ਹੋ ਗਿਆ ਸੀ । ਵਿਸ਼ਵ ਸ਼ਤਰੰਜ ਸੰਚਾਲਨ ਸੰਸਥਾ (World Chess Governing Body) ਦੇ ਅਪਡੇਟ ਹੋਏ ਨਿਯਮਾਂ ਦੇ ਅਨੁਸਾਰ 25 ਤੋਂ 30 ਦਸੰਬਰ ਤੱਕ ਦੋਹਾ ਵਿਚ ਹੋਣ ਵਾਲੀ ਪ੍ਰਤੀਯੋਗਿਤਾ ਲਈ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ ਗਹਿਰੇ ਰੰਗ ਦੇ `ਬਿਜਨੈੱਸ-ਕੈਜ਼ੁਅਲ ਟ੍ਰਾਓਜਰ` ਪਹਿਨਣ ਦੀ ਮਨਜ਼ੂਰੀ ਹੋਵੇਗੀ, ਜਿਸ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ ਨੀਲੇ, ਕਾਲੇ ਜਾਂ ਸਲੇਟੀ ਰੰਗ ਵਿਚ ‘ਕਲਾਸਿਕ, ਨਾਨ ਡਿਸਟ੍ਰੇਸਡ ਜੀਨਸ` ਵੀ ਸ਼ਾਮਲ ਹਨ ।
ਜਾਬਤੇ ਮੁਤਾਬਕ ਹੋਣੇ ਚਾਹੀਦੇ ਹਨ ਸਾਫ-ਸੁਥਰੇ ਕੱਪੜੇ
ਫਿਡੇ ਡੈੱਸ ਕੋਡ ਦੇ ਅਨੁਸਾਰ ਪੁਰਸ਼ਾਂ ਲਈ ਸੂਟ, ਇਕ ਰੰਗ ਦੀ ਸ਼ਰਟ, ਬੂਟ, ਲੋਫਰਸ ਤੇ ਇਕ ਰੰਗ ਦੇ ਸਨੀਕਰਸ ਦੀ ਵੀ ਮਨਜ਼ੂਰੀ ਹੈ ਜਦਕਿ ਮਹਿਲਾ ਖਿਡਾਰੀ ਸਰਕਟ ਜਾਂ ਪੈਂਟ ਸੂਟ, ਪ੍ਰੈੱਸ, ਜੀਨਸ ਤੇ ਗਹਿਰੇ ਰੰਗ ਦੇ ਟ੍ਰਾਓਜਰ, ਬਲਾਊਜ਼ ਤੇ ਇਸ ਦੇ ਅਨੁਸਾਰ ਬੂਟ ਪਹਿਨ ਸਕਦੀਆਂ ਹਨ । ਜਾਬਤੇ ਦੇ ਮੁਤਾਬਕ ਕੱਪੜੇ ਸਾਫ-ਸੁਥਰੇ ਹੋਣੇ ਚਾਹੀਦੇ ਹਨ ਜਿਹੜੇ ਕਿਤੇ ਤੋਂ ਫਟੇ ਨਾ ਹੋਣ ਜਾਂ ਉਨ੍ਹਾਂ `ਤੇ ਇਤਰਾਜ਼ਯੋਗ ਸ਼ਬਦ `ਜਾਂ ਲੋਗੋ ਨਹੀਂ ਹੋਣਾ ਚਾਹੀਦਾ ।
Read More : ਦਾਦਰੀ ਪਹਿਲਵਾਨ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ









