ਲਖਨਊ, 22 ਨਵੰਬਰ 2025 : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Capital Lucknow) ਵਿਚ ਨਗਰ ਨਿਗਮ ਨੇ ਸਵੇਰੇ-ਸਵੇਰੇ ਬਿਨਾਂ ਲਾਇਸੈਂਸ (Without a license) ਦੇ ਪਾਲਤੂ ਕੁੱਤੇ ਰੱਖਣ ਵਾਲਿਆਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ । ਜਿਸ ਦੌਰਾਨ ਜ਼ੋਨ-8 ਖੇਤਰ ਦੇ ਬੰਗਲਾ ਬਾਜ਼ਾਰ ਸਕੁਏਅਰ, ਸ਼ਾਰਦਾਖੰਡ ਅਤੇ ਰੁਚੀਖੰਡ ਵਿਚ ਕੀਤੀ ਗਈ ਚੈਕਿੰਗ ਦੌਰਾਨ ਬਿਨਾਂ ਲਾਇਸੈਂਸ ਦੇ ਕੁੱਤੇ ਨੂੰ ਘੁਮਾਉਂਦੇ ਪਾਏ ਗਏ 4 ਲੋਕਾਂ ਤੋਂ ਕੁੱਲ 20 ਹਜ਼ਾਰ ਰੁਪਏ ਦਾ ਜੁਰਮਾਨਾ (Fine) ਵਸੂਲਿਆ ਗਿਆ । ਇਥੇ ਹੀ ਬਸ ਨਹੀਂ ਮੌਕੇ `ਤੇ ਹੀ ਲਾਇਸੈਂਸ ਜਾਰੀ ਕੀਤੇ ਗਏ । ਇਸ ਮੁਹਿੰਮ ਦੌਰਾਨ ਇਕ ਰੋਟਵੀਲਰ ਕੁੱਤੇ ਨੂੰ ਅਸਥਾਈ ਤੌਰ `ਤੇ ਜ਼ਬਤ ਕਰ ਲਿਆ ਗਿਆ, ਜਿਸਨੂੰ ਨਿਰਧਾਰਤ ਜੁਰਮਾਨਾ ਅਦਾ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ । ਇਨ੍ਹਾਂ ਜੁਰਮਾਨਿਆਂ ਨਾਲ ਨਗਰ ਨਿਗਮ ਫੰਡ ਵਿਚ (In the municipal fund) ਕੁੱਲ 24 ਹਜ਼ਾਰ ਰੁਪਏ ਜਮ੍ਹਾ ਹੋਏ ।
ਨਗਰ ਨਿਗਮ ਅਨੁਸਾਰ 10 ਹਜ਼ਾਰ ਕੁੱਤੇ ਸਨ ਪਾਲਤੂ
ਨਗਰ ਨਿਗਮ ਦੀ ਸਾਂਝੀ ਟੀਮ ਪਸ਼ੁ ਭਲਾਈ ਵਿਭਾਗ (Joint team of Municipal Corporation and Animal Welfare Department) ਅਤੇ ਕੁੱਤੇ ਫੜਨ ਵਾਲਾ ਦਸਤਾ ਸਵੇਰੇ 6:30 ਵਜੇ ਪਹੁੰਚਿਆ ਤਾਂ ਬਿਨਾਂ ਲਾਇਸੈਂਸ ਵਾਲੇ ਪਾਲਤੂ ਜਾਨਵਰਾਂ ਦੇ ਮਾਲਕਾਂ ਵਿਚ ਭਾਜੜ ਮਚ ਗਈ । ਕਈਆਂ ਕੋਲ ਵੈਧ ਲਾਇਸੈਂਸ ਵੀ ਸਨ । ਨਗਰ ਨਿਗਮ ਦੇ ਅਨੁਸਾਰ ਲਖਨਊ ਵਿਚ ਲੱਗਭਗ 10,000 ਪਾਲਤੂ ਕੁੱਤੇ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਗੈਰ-ਰਜਿਸਟਰਡ ਹੈ । ਨਿਗਮ ਦਾ ਕਹਿਣਾ ਹੈ ਕਿ ਬਿਨਾਂ ਲਾਇਸੈਂਸ ਦੇ ਕੁੱਤੇ ਰੱਖਣਾ ਨਿਯਮਾਂ ਦੇ ਵਿਰੁੱਧ ਹੈ ਅਤੇ ਸੁਰੱਖਿਆ ਅਤੇ ਸੈਨੀਟੇਸ਼ਨ ਜੋਖਮਾਂ ਨੂੰ ਵਧਾਉਂਦਾ ਹੈ ।
Read More : ਨਗਰ ਨਿਗਮ ਜਨਰਲ ਹਾਊਸ ਵਿਚ ਬਿਨਾ ਏਜੰਡੋ ਤੋ ਲਿਆਂਦੇ ਦੋ ਮਤੇ ਹੋਏ ਪਾਸ









