ਸ਼੍ਰੀਨਗਰ/ਜੰਮੂ, 22 ਨਵੰਬਰ 2025 : ਸਰਕਾਰ ਨੇ 14 ਨਵੰਬਰ ਨੂੰ ਨੌਗਾਮ ਪੁਲਸ ਥਾਣੇ (Nowgam Police Station) `ਚ ਹੋਏ ਧਮਾਕੇ ਦੀ ਜਾਂਚ ਲਈ ਇਕ ਹਾਈ-ਲੈਵਲ ਕਮੇਟੀ (High-Level Committee) ਬਣਾਈ ਹੈ । ਇਸ ਧਮਾਕੇ ਵਿਚ ਇਕ ਐੱਸ. ਆਈ. ਏ. ਇੰਸਪੈਕਟਰ ਅਤੇ ਇਕ ਨਾਇਬ ਤਹਿਸੀਲਦਾਰ ਸਮੇਤ 9 ਲੋਕ ਮਾਰੇ ਗਏ ਸਨ ।
ਜਾਂਚ ਪੈਨਲ ਦੀ ਅਗਵਾਈ ਪ੍ਰਿੰਸੀਪਲ ਸਕੱਤਰ ਕਰ ਰਹੇ ਹਨ : ਅਧਿਕਾਰੀ
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪੈਨਲ ਦੀ ਅਗਵਾਈ ਪ੍ਰਿੰਸੀਪਲ ਸਕੱਤਰ ਕਰ ਰਹੇ ਹਨ ਅਤੇ ਇਸ ਵਿਚ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ, ਕਸ਼ਮੀਰ ਜ਼ੋਨ ਦੇ ਆਈ. ਜੀ., ਸ੍ਰੀਨਗਰ ਦੇ ਜਿ਼ਲਾ ਮੈਜਿਸਟ੍ਰੇਟ ਅਤੇ ਕੇਂਦਰੀ ਫਾਰੈਂਸਿਕ ਸਾਇੰਸ ਲੈਬਾਰਟਰੀ (Central Forensic Science Laboratory) ਦੇ ਇਕ ਸੀਨੀਅਰ ਵਿਗਿਆਨੀ ਸ਼ਾਮਲ ਹਨ । ਅਧਿਕਾਰੀਆਂ ਨੇ ਦੱਸਿਆ ਕਿ ਕਮੇਟੀ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ (Investigation into the cause of the explosion) ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਾਰੈਂਸਿਕ ਸਾਇੰਸ ਲੈਬਾਰਟਰੀ ਦੇ ਮਾਹਰਾਂ ਨੇ ਧਮਾਕੇ ਦੇ ਸਮੇਂ ਬਰਾਮਦ ਧਮਾਕਾਖੇਜ਼ ਪਦਾਰਥਾਂ ਦੇ ਵੱਡੇ ਭੰਡਾਰ ਤੋਂ ਸੈਂਪਲ ਪਹਿਲਾਂ ਹੀ ਇਕੱਠੇ ਕਰ ਲਏ ਸਨ । ਜਾਰੀ ਜਾਂਚ ਤਹਿਤ ਕੁਝ ਦਿਨ ਪਹਿਲਾਂ ਫਰੀਦਾਬਾਦ ਤੋਂ ਧਮਾਕਾਖੇਜ਼ ਪਦਾਰਥ ਬਰਾਮਦ ਕੀਤੇ ਗਏ ਸਨ ।
Read More : ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ









