ਨਵੀਂ ਦਿੱਲੀ, 22 ਨਵੰਬਰ 2025 : ਕਤਲ, ਡਕੈਤੀ, ਜਬਰੀ ਵਸੂਲੀ ਤੇ ਹੋਰ ਹਿੰਸਕ ਅਪਰਾਧਾਂ ਦੇ 30 ਤੋਂ ਵੱਧ ਮਾਮਲਿਆਂ `ਚ ਲੋੜੀਂਦੇ 38 ਸਾਲਾ ਸੀਰੀਅਲ ਕਿਲਰ ਨੂੰ ਕਈ ਸੂਬਿਆਂ `ਚ ਛਾਪੇਮਾਰੀ ਤੋਂ ਬਾਅਦ ਕੋਲਕਾਤਾ ਵਿਚ ਗ੍ਰਿਫ਼ਤਾਰ (Arrested in Kolkata) ਕੀਤਾ ਗਿਆ ਹੈ ।
ਮੁਲਜ਼ਮ ਦੀ ਪਛਾਣ ਸੋਹਰਾਬ ਉਰਫ਼ ਸੌਰਵ ਵਜੋਂ ਹੋਈ ਹੈ : ਪੁਲਸ
ਪੁਲਸ ਨੇ ਸ਼ੁੱਕਰਵਾਰ ਕਿਹਾ ਕਿ ਮੁਲਜ਼ਮ ਦੀ ਪਛਾਣ ਸੋਹਰਾਬ ਉਰਫ਼ ਸੌਰਵ (Sohrab alias Saurav) ਵਜੋਂ ਹੋਈ ਹੈ, ਜੋ ਲਖਨਊ ਦਾ ਰਹਿਣ ਵਾਲਾ ਹੈ। ਉਹ 19 ਮਈ ਨੂੰ ਤਿਹਾੜ ਜੇਲ ਤੋਂ ਪੈਰੋਲ `ਤੇ ਰਿਹਾਅ ਹੋਣ ਤੋਂ ਬਾਅਦ ਫਰਾਰ ਹੋ ਗਿਆ ਸੀ । ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਦਿੱਲੀ ਦੇ ਕ੍ਰਿਸ਼ਨਾ ਨਗਰ `ਚ 2011 ਵਿਚ ਹੋਏ ਕਤਲ ਦੇ ਮਾਮਲੇ ਵਿਚ ਪੈਰੋਲ ਦਿੱਤੀ ਗਈ ਸੀ । ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਗੈਂਗਸਟਰ (Gangster) ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ (Mukhtar Ansari) ਦੀ ਹਮਾਇਤ ਹਾਸਲ ਸੀ । ਪੁਲਸ ਨੇ ਕਿਹਾ ਕਿ ਸੋਹਰਾਬ ਨੇ 2005 ਵਿਚ ਲਖਨਊ ਵਿਚ ਕਈ ਕਤਲਾਂ ਦਾ ਬਦਲਾ ਲੈ ਕੇ ਆਪਣਾ ਅਪਰਾਧਿਕ ਕਰੀਅਰ ਸ਼ੁਰੂ ਕੀਤਾ ਸੀ । ਬਾਅਦ ਚ 2007 ਵਿਚ ਅਦਾਲਤ ਵਿਚ ਪੇਸ਼ ਕਰਨ ਦੌਰਾਨ ਉਹ ਫਰਾਰ ਹੋ ਗਿਆ ਸੀ ।
Read More : ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ









