ਨਵੀਂ ਦਿੱਲੀ, 21 ਨਵੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਵਾਢਰਾ ਦੇ ਪਤੀ ਤੇ ਕਾਰੋਬਾਰੀ ਰਾਬਰਟ ਵਾਢਰਾ (Robert Wadhra) (56) ਖਿਲਾਫ ਬ੍ਰਿਟੇਨ ਸਥਿਤ ਹਥਿਆਰ ਕਾਰੋਬਾਰੀ ਸੰਜੇ ਭੰਡਾਰੀ (63) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਦੋਸ਼-ਪੱਤਰ ਦਾਖਲ (ਦੋਸ਼-ਪੱਤਰ ਦਾਖਲ) ਕੀਤਾ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸਤਗਾਸਾ ਧਿਰ ਦੀ ਸ਼ਿਕਾਇਤ ਇੱਥੇ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਅਦਾਲਤ `ਚ ਦਾਇਰ ਕੀਤੀ ਗਈ ਹੈ ।
ਵਾਢਰਾ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿਚ ਹੈ ਇਹ ਦੂਸਰਾ ਦੋਸ਼ ਪੱਤਰ
ਵਾਢਰਾ ਖਿਲਾਫ ਮਨੀ ਲਾਂਡਰਿੰਗ (Money laundering) ਦੇ ਮਾਮਲੇ `ਚ ਇਹ ਦੂਜਾ ਦੋਸ਼-ਪੱਤਰ ਹੈ । ਜੁਲਾਈ ਵਿਚ (ਈ. ਡੀ.) ਨੇ ਹਰਿਆਣਾ ਦੇ ਸ਼ਿਕੋਹਪੁਰ `ਚ ਇਕ ਜ਼ਮੀਨ ਸੌਦੇ `ਚ ਕਥਿਤ ਗੜਬੜ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਉਨ੍ਹਾਂ ਖਿਲਾਫ ਦੋਸ਼-ਪੱਤਰ ਦਾਖਲ (Chargesheet filed) ਕੀਤਾ ਸੀ। ਈ. ਡੀ. ਭੰਡਾਰੀ ਨਾਲ ਜੁੜੇ ਮਾਮਲੇ `ਚ ਰਾਬਰਟ ਵਢੇਰਾ ਪਾਸੋਂ ਪੁੱਛਗਿੱਛ ਕਰ ਚੁੱਕੀ ਹੈ । ਭੰਡਾਰੀ ਦੀ ਹਵਾਲਗੀ ਦੀ ਬੇਨਤੀ ਬ੍ਰਿਟੇਨ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਸੀ । ਉਸ ਨੂੰ ਜੁਲਾਈ `ਚ ਦਿੱਲੀ ਦੀ ਇਕ ਅਦਾਲਤ ਨੇ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਸੀ ।
ਕੀ ਹੈ ਸਾਰਾ ਮਾਮਲਾ
ਦਿੱਲੀ `ਚ ਇਨਕਮ ਟੈਕਸ ਵਿਭਾਗ ਵੱਲੋਂ 2016 `ਚ ਸੰਜੇ ਭੰਡਾਰੀ ਦੀਆਂ ਜਾਇਦਾਦਾਂ `ਤੇ ਛਾਪੇਮਾਰੀ ਕਰਨ ਤੋਂ ਬਾਅਦ ਉਹ ਲੰਡਨ ਭੱਜ ਗਿਆ ਸੀ । ਈ. ਡੀ. ਨੇ ਫਰਵਰੀ 2017 `ਚ ਭੰਡਾਰੀ ਤੇ ਹੋਰਨਾਂ ਖਿਲਾਫ ਪੀ. ਐੱਮ. ਐੱਲ. ਏ. ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਸੀ । ਇਹ ਮਾਮਲਾ 2015 ਦੇ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਉਸ ਦੇ ਖਿਲਾਫ ਦਾਖਲ ਇਨਕਮ ਟੈਕਸ ਵਿਭਾਗ ਦੇ ਦੋਸ਼-ਪੱਤਰ ਨੂੰ ਧਿਆਨ ਵਿਚ ਲਏ ਜਾਣ ਤੋਂ ਬਾਅਦ ਦਰਜ ਕੀਤਾ ਗਿਆ ਸੀ ।
Read More : ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸਮੇਤ 38 ਹੋਰਨਾਂ ਖਿਲਾਫ ਦੋਸ਼-ਪੱਤਰ ਦਾਇਰ









