ਨਗਰ ਨਿਗਮ ਜਨਰਲ ਹਾਊਸ ਵਿਚ ਬਿਨਾ ਏਜੰਡੋ ਤੋ ਲਿਆਂਦੇ ਦੋ ਮਤੇ ਹੋਏ ਪਾਸ

0
30
Municipal Corporation

ਪਟਿਆਲਾ, 21 ਨਵੰਬਰ 2025 : ਪਟਿਆਲਾ ਸਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਅੱਜ ਗੱਲਬਾਤ ਕਰਦਿਆਂ ਆਖਿਆ ਕਿ ਨਗਰ ਨਿਗਮ ਦੇ ਜਨਰਲ ਹਾਊਸ ਵਿਚ ਬਿਨਾ ਏਜੰਡੇ ਤੋ ਆਊਟ ਆਫ ਏਜੰਡਾ ਆਏ ਦੋ ਮਤੇ ਪਾਸ ਹੋਏ ਹਨ, ਜਿਸ ਲਈ ਉਨਾ ਵਿਸ਼ੇਸ਼ ਤੌਰ `ਤੇ ਨਗਰ ਨਿਗਮ ਦੀ ਸ਼ਲਾਘਾ ਕਰਦਿਆਂ ਮੇਅਰ ਕੁੰਦਨ ਗੋਗੀਆ ਦਾ ਧੰਨਵਾਦ ਵੀ ਕੀਤਾ ਹੈ ।

ਵਿਧਾਇਕ ਅਜੀਤਪਾਲ ਕੋਹਲੀ ਨੇ ਮਤਿਆਂ ਤੋ ਬਾਹਰ ਏਜੰਡਿਆਂ ਨੂੰ ਪਾਸ ਕਰਨ `ਤੇ ਕੀਤੀ ਹਾਊਸ ਦੀ ਸ਼ਲਾਘਾ

ਇਸ ਮੋਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਨਗਰ ਨਿਗਮ ਦੇ ਜਨਰਲ ਹਾਊਸ (Municipal Corporation General House)  ਨੇ ਨਵੇਂ ਬਣੇ ਆਡੀਟੋਰੀਅਮ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਆਡੀਟੋਰੀਅਮ ਰੱਖਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ । ਇਸੇ ਤਰ੍ਹਾਂ, ਰਾਜ ਮਾਤਾ ਮਹਿੰਦਰ ਕੌਰ ਪਾਰਕ ਵਿੱਚ ਵਿਸ਼ਕਰਮਾ ਕਮਿਊਨਿਟੀ ਹਾਲ ਲਈ ਜ਼ਮੀਨ ਅਲਾਟ ਕਰਨ ਲਈ ਇੱਕ ਹੋਰ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਸ ਲਈ ਮੇਅਰ ਕੁੰਦਨ ਗੋਗੀਆ ਦਾ ਵਿਸ਼ੇਸ਼ ਧੰਨਵਾਦ ਕਿ ਉਨਾ ਮੇਰੇ ਏਜੰਡੇ ਤੋਂ ਬਾਹਰ ਦੇ ਮਤਿਆਂ `ਤੇ ਵਿਚਾਰ ਕੀਤਾ ਹੈ।

ਇਹ ਦੋਵੇ ਏਜੰਡੇ ਆਊਟ ਆਫ ਏਜੰਡਾ ਸਨ ਪਰ ਇਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ : ਵਿਧਾਇਕ ਕੋਹਲੀ

ਵਿਧਾਇਕ ਕੋਹਲੀ ਨੇ ਆਖਿਆ ਕਿ ਇਹ ਦੋਵੇ ਏਜੰਡੇ (Agenda) ਆਊਟ ਆਫ ਏਜੰਡਾ ਸਨ, ਜਿਨ੍ਹਾਂ ਨੂੰ ਨਗਰ ਨਿਗਮ ਵਲੋ ਵਿਚਾਰ ਚਰਚਾ ਕਰਕੇ ਸਰਵ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ, ਜਿਸਦਾ ਲਾਭ ਲੋਕਾਂ ਨੂੰ ਮਿਲੇਗਾ । ਉਨ੍ਹਾਂ ਕਿਹਾ ਕਿ ਇਹ ਮੰਗ ਪਿਛਲੇ ਲੰਬੇ ਸਮੇ ਤੋਂ ਚਲੀ ਆ ਰਹੀ ਸੀ, ਜਿਸਨੂੰ ਹੁਣ ਨਗਰ ਨਿਗਮ ਦੇ ਜਨਰਲ ਹਾਊਸ ਵਿਚ ਪਾਸ ਕਰ ਦਿੱਤਾ ਗਿਆ ਹੈ, ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਨ । ਜਿਕਰਯੋਗ ਹੈ ਕਿ ਵਿਸ਼ਵਕਰਮਾ ਕਮਿਊਨਿਟੀ ਹਾਲ ਲਈ ਜਮੀਨ ਅਲਾਟ ਹੋਣ `ਤੇ ਰਾਮਗੜੀਆ ਸਮਾਜ ਅੰਦਰ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਉਨਾ ਦੀ ਇਹ ਮੰਗ ਪਿਛਲੇ 20 ਸਾਲਾਂ ਤੋਂ ਅਧੂਰੀ ਚਲੀ ਆ ਰਹੀ ਸੀ, ਜਿਸਨੂੰ ਵਿਧਾਇਕ ਅਜੀਤਪਾਲ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਬੁਰ ਪਿਆ ਹੈ, ਜਿਸ ਲਈ ਉਨਾ ਵਿਧਾਇਕ ਅਜੀਤ ਪਾਲ ਕੋਹਲੀ ਦਾ ਧੰਨਵਾਦ ਵੀ ਕੀਤਾ ਹੈ ।

Read More : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ 40 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ

LEAVE A REPLY

Please enter your comment!
Please enter your name here