ਯੁੱਧ ਨਸਿ਼ਆਂ ਵਿਰੁੱਧ ਰੇਲਵੇ ਪੁਲਸ ਨੇ ਪਕੜੀ ਨਸ਼ਲੀਆਂ ਗੋਲੀਆਂ

0
15
Railway police

ਰਾਜਪੁਰਾ, 21 ਨਵੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲ ਰਹੀ ਯੁੱਧ ਨਸਿ਼ਆਂ ਵਿਰੁੱਧ (War on drugs) ਮੁਹਿੰਮ ਨੂੰ ਉਸ ਵੇਲੇ ਹੋਰ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਰੇਲਵੇ ਪੁਲਸ (Railway Police) ਵਲੋਂ ਕਾਰਵਾਈ ਕਰਦਿਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ । ਦੱਸਣਯੋਗ ਹੈ ਕਿ ਉਕਤ ਮੁਹਿੰਮ ਸਪੈਸ਼ਲ ਡੀ. ਜੀ. ਪੀ. ਰੇਲਵੇ ਪੰਜਾਬ ਸ਼ਸ਼ੀ ਪ੍ਰਭਾ ਦਿਵੇਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਰਪ੍ਰੀਤ ਸਿੰਘ ਘੁੰਮਣ ਏ. ਆਈ. ਜੀ. ਰੇਲਵੇ ਪੰਜਾਬ ਅਤੇ ਗੁਰਦੀਪ ਸਿੰਘ ਉਪ-ਕਪਤਾਨ ਜ਼ੋਨਲ ਜੀ. ਆਰ. ਪੀ. ਪਟਿਆਲਾ ਵੱਲੋਂ ਦਿੱਤੀਆਂ ਹਦਾਇਤਾਂ ਅਧੀਨ ਚਲਾਈ ਜਾ ਰਹੀ ਸੀ ।

ਮੁਹਿੰਮ ਦੌਰਾਨ ਜਾਰੀ ਸੀ ਰੇਲ ਗੱਡੀਆਂ ਅਤੇ ਯਾਤਰੀਆਂ ਦੀ ਚੈਕਿੰਗ

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਸੀ. ਆਈ. ਏ-2 (ਜੀ. ਆਰ. ਪੀ.) ਦੇ ਇੰਚਾਰਜ ਜਤਿੰਦਰ ਸਮੇਤ ਸਮੁੱਚੇ ਸਟਾਫ ਵਲੋਂ ਰੇਲ ਗੱਡੀਆਂ ਅਤੇ ਮੁਸਾਫਿਰਾਂ ਦੀ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਲਗਾਤਾਰ ਚੈਕਿੰਗ (Checking) ਦੇ ਚਲਦਿਆਂ 20 ਨਵੰਬਰ ਨੂੰ ਰੇਲਵੇ ਸਟੇਸ਼ਨ ਰਾਜਪੁਰਾ ‘ਤੇ ਇੱਕ ਵਿਸ਼ੇਸ਼ ਕਾਰਵਾਈ ਦੌਰਾਨ ਪ੍ਰਮੋਦ ਸਿੰਘ, ਪੁੱਤਰ ਜੈ ਨਾਥ ਸਿੰਘ (ਪੁੱਤਰ ਲੇਟ ਸੀਤਾਰਾਮ ਸਿੰਘ) ਵਾਸੀ ਨਿਉ ਰੇਸ਼ਮ ਮਿੱਲ, ਬਿਰਲਾ ਨਗਰ ਨੇੜੇ ਆਸ਼ਾ ਬੇਕਰੀ, ਥਾਣਾ ਹਜੀਰਾ ਜਿ਼ਲ੍ਹਾ ਗਵਾਲੀਅਰ (ਮੱਧ ਪ੍ਰਦੇਸ਼), ਉਮਰ ਲਗਭਗ 28 ਸਾਲ ਨੂੰ ਕਾਬੂ ਕੀਤਾ ਗਿਆ ਹੈ ।

ਪੁਲਸ ਨੇ ਕੀਤੀ ਸੀ 51 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਚੈਕਿੰਗ ਦੌਰਾਨ ਪੁਲਸ ਨੇ ਉਪਰੋਕਤ ਵਿਅਕਤੀ ਤੋਂ 51 ਹਜ਼ਾਰ ਨਸ਼ੀਲੀਆਂ ਗੋਲੀਆਂ (narcotic pills) ਬਰਾਮਦ ਕੀਤੀਆਂ ਸਨ। ਜਿਸਦੇ ਚਲਦਿਆਂ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਜੀ. ਆਰ. ਪੀ. ਪਟਿਆਲਾ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਰੇਲਵੇ ਪੁਲਸ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਵੀ ਨਸਿ਼ਆਂ ਵਿਰੁੱਧ ਇਹ ਮੁਹਿੰਮ ਹੋਰ ਸਖ਼ਤੀ ਨਾਲ ਜਾਰੀ ਰਹੇਗੀ । ਜੀ. ਆਰ. ਪੀ. (G. R. P.) ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰੀ ਨਾਲ ਜੁੜੇ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।

Read More : ਯੁੱਧ ਨਸਿ਼ਆਂ ਵਿਰੁੱਧ ਨੂੰ ਹੋਇਆ 249ਵਾਂ ਦਿਨ 

LEAVE A REPLY

Please enter your comment!
Please enter your name here