ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸਮੇਤ 38 ਹੋਰਨਾਂ ਖਿਲਾਫ ਦੋਸ਼-ਪੱਤਰ ਦਾਇਰ

0
26
Enforcement Directorate

ਨਵੀਂ ਦਿੱਲੀ, 21 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ 500 ਕਰੋੜ ਰੁਪਏ ਦੀ ਸਹਿਕਾਰੀ ਬੈਂਕ ਧੋਖਾਦੇਹੀ (Cooperative bank fraud)  ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਕੁਲਦੀਪ ਰਾਏ ਸ਼ਰਮਾ ਸਮੇਤ 39 ਲੋਕਾਂ ਅਤੇ ਸੰਸਥਾਵਾਂ ਖਿਲਾਫ ਦੋਸ਼-ਪੱਤਰ ਦਾਇਰ (Money laundering) ਕੀਤਾ ਹੈ । ਏਜੰਸੀ ਨੇ ਇਕ ਬਿਆਨ `ਚ ਕਿਹਾ ਕਿ 14 ਨਵੰਬਰ ਨੂੰ ਪੋਰਟ ਬਲੇਅਰ `ਚ ਸਥਿਤ ਇਕ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਅਦਾਲਤ ਦੇ ਸਾਹਮਣੇ ਦੋਸ਼-ਪੱਤਰ ਦਾਇਰ ਕੀਤਾ ਗਿਆ।

ਮੁਲਜਮਾਂ ਵਿਚ ਕੌਣ ਕੌਣ ਹੈ ਸ਼ਾਮਲ

ਮੁਲਜ਼ਮਾਂ `ਚ ਅੰਡੇਮਾਨ-ਨਿਕੋਬਾਰ ਰਾਜ ਸਹਿਕਾਰੀ ਬੈਂਕ (ਏ. ਐੱਨ. ਐੱਸ. ਸੀ. ਬੀ. ਐੱਲ.) ਦੇ ਸਾਬਕਾ ਚੇਅਰਮੈਨ ਸ਼ਰਮਾ, ਬੈਂਕ ਦੇ ਪ੍ਰਬੰਧ ਨਿਰਦੇਸ਼ਕ ਕੇ. ਮੁਰੁਗਨ, ਕਰਜ਼ਾ ਅਧਿਕਾਰੀ ਕੇ. ਕਲੈਵਾਨਨ ਅਤੇ ਕੁਝ ਕੰਪਨੀਆਂ, ਸੰਜੇ ਲਾਲ ਅਤੇ ਸੰਜੀਵ ਲਾਲ ਨਾਮੀ ਮੁਲਜ਼ਮ ਸ਼ਾਮਲ ਹਨ । ਈ. ਡੀ. ਨੇ ਦੋਸ਼ ਲਾਇਆ, ਇਨ੍ਹਾਂ ਲੋਕਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਫਰਜ਼ੀ ਕੰਪਨੀਆਂ (Fake companies) ਬਣਾਈਆਂ ਅਤੇ ਨਿਯਮਾਂ ਤੇ ਨਿਰਧਾਰਤ ਪ੍ਰਕਿਰਿਆਵਾਂ ਦੀ ਘੋਰ ਉਲੰਘਣਾ ਕਰਦੇ ਹੋਏ ਕੰਪਨੀਆਂ ਅਤੇ ਆਪਣੀਆਂ ਸੰਸਥਾਵਾਂ ਨੂੰ ਵੱਡੇ ਕਰਜ਼ੇ ਦੇਣ ਨੂੰ ਮਨਜ਼ੂਰੀ ਦਿੱਤੀ ।

Read More : ਮਨੀ ਲਾਂਡਰਿੰਗ ਮਾਮਲੇ ਵਿਚ ਧਰਮਸੌਤ ਵਿਰੁੱਧ ਕੇਸ ਚਲਾਉਣ ਦੀ ਮਿਲੀ ਮਨਜ਼ੂਰੀ

LEAVE A REPLY

Please enter your comment!
Please enter your name here