ਪਟਿਆਲਾ, 19 ਨਵੰਬਰ 2025 : ਰੂਪਨਗਰ ਜਿ਼ਲੇ ਵਿਚ ਮੋਹਾਲੀ ਜਿ਼ਲੇ ਦੇ 35 ਪਿੰਡਾਂ (35 villages of Mohali district) ਨੂੰ ਮਿਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਪੁਰਾ ਦੇ ਪੰਜ ਪਿੰਡਾਂ ਨੂੰ ਮੋਹਾਲੀ ਜਿ਼ਲੇ ਵਿਚ ਸ਼ਾਮਲ ਕੀਤਾ ਗਿਆ ਸੀ, ਜਿਸਦਾ ਵੀ ਵੱਡੇ ਪੱਧਰ ਤੇ ਵੱਖ-ਵੱਖ ਵਰਗਾਂ ਵਲੋਂ ਵਿਰੋਧ ਕੀਤਾ ਗਿਆ ਸੀ ।
ਮੋਹਾਲੀ ਵਾਸੀਆਂ ਨੂੰ ਹੈ ਪਿੰਡਾਂ ਦੇ ਸ਼ਾਮਲ ਹੋਣ ਨਾਲ ਜ਼ਮੀਨ ਦੀਆਂ ਕੀਮਤਾਂ ਡਿੱਗਣ ਦਾ ਡਰ
ਜਿ਼ਲਾ ਮੋਹਾਲੀ ਅਧੀਨ ਆਉਂਦੇ ਜਿਨ੍ਹਾਂ ਪਿੰਡਾਂ ਨੂੰ ਰੂਪਨਗਰ ਜਿ਼ਲੇ (Rupnagar District) ਵਿਚ ਸ਼਼ਾਮਲ ਕੀਤਾ ਜਾ ਰਿਹਾ ਹੈ ਦੇ ਵਸਨੀਕਾਂ ਨੂੰ ਡਰ ਹੈ ਕਿ ਅਜਿਹਾ ਹੋਣ ਨਾਲ ਮੋਹਾਲੀ ਜਿਲ਼ੇ ਦੇ ਪਿੰਡਾਂ ਦੀਆਂ ਜ਼ਮੀਨਾਂ ਦੀਆਂ ਕੀਮਤਾਂ ਡਿੱਗ ਜਾਣਗੀਆਂ।ਵਸਨੀਕਾਂ ਨੇ ਦੱਸਿਆ ਕਿ ਇਹ ਪਿੰਡ ਖਰੜ ਅਤੇ ਮੋਹਾਲੀ ਦੇ ਬਹੁਤ ਨੇੜੇ ਹਨ, ਜਦੋਂ ਕਿ ਰੂਪਨਗਰ ਸ਼ਹਿਰ ਲਗਭਗ 50 ਕਿਲੋਮੀਟਰ ਦੂਰ ਹੈ ।
ਕਿਊਂ ਕੀਤਾ ਜਾ ਰਿਹਾ ਹੈ ਪਿੰਡਾਂ ਨੂੰ ਰੂਪਨਗਰ ਜਿ਼ਲੇ ਵਿਚ ਸ਼ਾਮਲ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਿ਼ਲ੍ਹਾ ਬਣਾਉਣ ਦੀ ਤਿਆਰੀ ਕਰਨ ਦੇ ਚਲਦਿਆਂ ਰੂਪਨਗਰ ਜਿਲ੍ਹੇ ਦੇ ਕਈ ਦਰਜਨ ਪਿੰਡਾਂ ਨੂੰ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਜਿ਼ਲ੍ਹੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਰੂਪਨਗਰ ਜਿ਼ਲ੍ਹੇ ਨੂੰ ਬਣਾਈ ਰੱਖਣ ਲਈ ਖਰੜ ਤਹਿਸੀਲ ਦੇ ਕੁਝ ਪਿੰਡਾਂ ਨੂੰ ਰੂਪਨਗਰ ਜਿ਼ਲ੍ਹੇ ਵਿੱਚ ਮਿਲਾਉਣ ਦੀ ਗੱਲ ਚੱਲ ਰਹੀ ਹੈ ।
ਸਰਕਾਰ ਵਲੋਂ ਅਜਿਹਾ ਕੀਤੇ ਜਾਣ ਦੇ ਰੋਸ ਵਜੋਂ ਲੰਘੇ ਦਿਨ ਕੀਤੀ ਗਈ ਸੀ ਖਰੜ ਵਿੱਚ ਆਵਾਜਾਈ ਵੀ ਜਾਮ
ਸਰਕਾਰ ਵਲੋਂ ਅਜਿਹਾ ਕੀਤੇ ਜਾਣ ਦੇ ਰੋਸ ਵਜੋਂ ਲੰਘੇ ਦਿਨ ਖਰੜ ਵਿੱਚ ਆਵਾਜਾਈ ਵੀ ਜਾਮ ਕੀਤੀ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਘੜੂੰਆਂ ਕਾਨੂੰਨਗੋਈ ਦੇ 35 ਪਿੰਡਾਂ ਨੂੰ ਰੂਪਨਗਰ ਜਿ਼ਲ੍ਹੇ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ । ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਨਾ ਤਾਂ ਸਬੰਧਤ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਰਾਏ ਲਈ ਜੋ ਕਿ ਇਨ੍ਹਾਂ ਲੋਕਾਂ ਨਾਲ ਸਰਾਸਰ ਬੇਇਨਸਾਫ਼ੀ ਹੈ ।
Read More : ਮੋਹਾਲੀ ਪੁਲਸ ਨੇ ਪਕੜੀ ਕਰੋੜਾਂ ਦੀ ਜਾਅਲੀ ਕਰੰਸੀ









