ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਪੁੱਤਰ ਦਾ ਨਾਮ ਰੱਖਿਆ ‘ਨੀਰ’

0
30
Raghav Chadha

ਮੁੰਬਈ, 19 ਨਵੰਬਰ 2025 :  ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ (Raghav Chadha) ਅਤੇ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਨੇ ਆਪਣੇ ਨਵਜੰਮੇ ਪੁੱਤਰ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਖੁਸ਼ੀ ਜਤਾਈ ਹੈ । ਪਰਿਣੀਤੀ ਨੇ ਪਿਛਲੇ ਮਹੀਨੇ, 19 ਅਕਤੂਬਰ, ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਅੱਜ ਦੋਵੇਂ ਨੇ ਆਪਣੇ ਬੇਬੇ ਦੇ ਛੋਟੇ ਪੈਰਾਂ ਦੀ ਪਿਆਰੀ ਤਸਵੀਰ ਜਾਰੀ ਕਰਦਿਆਂ ਉਸਦਾ ਨਾਮ ਵੀ ਸਾਂਝਾ ਕੀਤਾ ।

ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਲਿਖਿਆ :

“ਪਾਣੀ ਵਾਂਗ ਸਾਫ਼, ਪਿਆਰ ਵਾਂਗ ਸੱਚਾ  ਇਹੋ ਜਿਹਾ ਹੈ ‘ਨੀਰ’ (‘Neer’)। ਸਾਡੇ ਦਿਲਾਂ ਨੂੰ ਜ਼ਿੰਦਗੀ ਦੀ ਇਸ ਨਿੱਘੀ ਬੂੰਦ ਵਿੱਚ ਸ਼ਾਂਤੀ ਮਿਲੀ। ਅਸੀਂ ਉਸਦਾ ਨਾਮ ‘ਨੀਰ’ ਰੱਖਿਆ, ਬਿਲਕੁਲ ਸ਼ੁੱਧ, ਮਿੱਠਾ ਅਤੇ ਅਨੰਤ ।

ਤਸਵੀਰਾਂ ਵਿੱਚ, ਇੱਕ ਵਿਚ ਰਾਘਵ ਤੇ ਪਰਿਣੀਤੀ ਆਪਣੇ ਪੁੱਤਰ ਦੇ ਪੈਰ ਚੁੰਮਦੇ ਨਜ਼ਰ ਆ ਰਹੇ ਹਨ, ਜਦਕਿ ਦੂਜੀ ਤਸਵੀਰ ਵਿੱਚ ਉਹ ਉਸਦੇ ਨਿੱਘੇ ਪੈਰਾਂ ਨੂੰ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਹੈ । ਪ੍ਰਸ਼ੰਸਕਾਂ ਨੇ ਜੋੜੇ ਨੂੰ ਮੁਬਾਰਕਾਂ ਦੇਂਦਿਆਂ ਬੱਚੇ ਦੇ ਨਾਮ ਦੀ ਖ਼ੂਬ ਤਾਰੀਫ਼ ਕੀਤੀ । ਇੱਕ ਉਪਭੋਗਤਾ ਨੇ ਲਿਖਿਆ : “ਛੋਟੇ ਨੀਰ ਨੂੰ ਇਕ ਮਹੀਨੇ ਦੀਆਂ ਮੁਬਾਰਕਾਂ! ਤੁਹਾਡੇ ਪੁੱਤਰ ਦਾ ਨਾਮ ਬਹੁਤ ਸੁੰਦਰ ਹੈ ।

Read More : ਲੋਕ ਸਭਾ ਚੋਣਾਂ ਦੇ ਮੱਦੇਨਜਰ AAP ਸਾਂਸਦ ਰਾਘਵ ਚੱਢਾ ਨੇ ਮੋਹਾਲੀ ਵਿਚ ਪਾਈ ਵੋਟ

LEAVE A REPLY

Please enter your comment!
Please enter your name here