ਚੰਡੀਗੜ੍ਹ, 18 ਨਵੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਦੀ ਸਿ਼ਕਾਇਤ ਸੀ. ਬੀ. ਆਈ. ਕੋਲ ਕੀਤੇ ਜਾਣ ਦੇ ਮਾਮਲੇ ਵਿਚ ਸੁਰੱਖਿਆ ਦੀ ਮੰਗ ਕਰ ਰਹੇ ਆਕਾਸ਼ ਬੱਤਾ ਦੀ ਸੁਰੱਖਿਆ ਵਿਚ ਦੋ ਪੁਲਸ ਮੁਲਾਜਮ ਤਾਇਨਾਤ ਹੋਣਗੇ । ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਗਈ ।
ਕੀ ਸੀ ਮਾਮਲਾ
ਸੀ. ਬੀ. ਆਈ. ਵਲੋਂ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਉਸ ਸਮੇਂ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਤੋਂ ਆਪਣੀ ਜਾਨ ਤੋਂ ਖਤਰਾ ਮਹਿਸੂਸ ਕਰਦਿਆਂ ਸਿ਼ਕਾਇਤਕਰਤਾ ਆਕਾਸ਼ ਬੱਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਸੁਰੱਖਿਆ ਦੀ ਮੰਗ ਕੀਤੀ ਪਰ ਪੰਜਾਬ ਸਰਕਾਰ ਵਲੋਂ ਸੁਰੱਖਿਆ ਨਾ ਦੇ ਕੇ ਟਾਲ-ਮਟੋਲ ਵਾਲੀ ਅਪਣਾਈ ਜਾ ਰਹੀ ਨੀਤੀ ਦੇ ਚਲਦਿਆਂ ਆਕਾਸ਼ ਬੱਤਾ ਨੇ ਹਾਈਕੋਰਟ ਵਿਚ ਮੁੜ ਪਹੁੰਚ ਕੀਤੀ ਸੀ, ਜਿਸ ਤੇ ਹਾਈਕੋਰਟ ਨੇ ਸਰਕਾਰ ਨੂੰ ਸਮਾਂ ਦਿੰਦਿਆਂ ਆਖਿਆ ਸੀ ਕਿ ਇਸ ਮਾਮਲੇ ਵਿਚ ਸਮਾਂ ਰਹਿੰਦੇ ਜਵਾਬ ਦਾਇਰ ਕਰਦਿਆਂ ਸੁਰੱਖਿਆ ਦਿੱਤੀ ਜਾਵੇ । ਜਿਸ ਤੇ ਅੱਜ ਪੰਜਾਬ ਸਰਕਾਰ ਵਲੋਂ ਅਕਾਸ਼ ਬੱਤਾ (aakash Batta) ਦੀ ਸੁਰੱਖਿਆ ਵਿਚ ਦੋ ਮੁਲਾਜਮ ਤਾਇਨਾਤ ਕੀਤੇ ਜਾਣ ਸਬੰਧੀ ਜਾਣਕਾਰੀ ਹਾਈਕੋਰਟ ਨੂੰ ਦਿੱਤੀ ਗਈ ।
Read More : ਈ. ਡੀ. ਨੇ ਕੀਤੀ ਸਸਪੈਂਡ ਡੀ. ਆਈ. ਜੀ. ਭੁੱਲਰ ਦੇ ਖਾਤਿਆਂ ਦੀ ਜਾਂਚ









