ਪਟਿਆਲਾ 17 ਨਵੰਬਰ 2025 : ਸਥਾਨਕ ਸਰਕਾਰੀ ਮਹਿੰਦਰਾ ਕਾਲਜ (Government Mahindra College) ਪਟਿਆਲਾ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੇ ਯੂਥ ਰੈੱਡ ਕਰਾਸ ਫੰਡ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਤੀਸਰੇ ਸਥਾਨ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ । ਇਹ ਪੁਰਸਕਾਰ ਪੰਜਾਬ ਰਾਜ ਭਵਨ (ਚੰਡੀਗੜ੍ਹ) ਵਿਖੇ ਹੋਈ ਇੰਡੀਅਨ ਰੈੱਡ ਕਰਾਸ ਸੋਸਾਇਟੀ, ਪੰਜਾਬ ਰਾਜ ਸ਼ਾਖਾ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਪ੍ਰਦਾਨ ਕੀਤਾ ਗਿਆ ।
ਪੁਰਸਕਾਰ ਕਾਲਜ ਦੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਅਤੇ ਰੈੱਡ ਕਰਾਸ ਦੇ ਆਦਰਸ਼ਾਂ ਪ੍ਰਤੀ ਆਪਣੀ ਨਿਸ਼ਠਾ ਦਰਸਾਉਂਦੀ ਹੈ
ਯੂਥ ਰੈੱਡ ਕਰਾਸ ਫੰਡ ਵਿੱਚ ਕਾਲਜ ਦਾ ਇਹ ਮਹੱਤਵਪੂਰਨ ਯੋਗਦਾਨ ਸਮਾਜ ਸੇਵਾ (Social service) ਅਤੇ ਮਾਨਵਤਾਵਾਦੀ ਕੰਮਾਂ ਪ੍ਰਤੀ ਇਸਦੀ ਵਚਨਬੱਧਤਾ ਦਾ ਪ੍ਰਮਾਣ ਹੈ । ਇਹ ਪੁਰਸਕਾਰ ਰੈੱਡ ਕਰਾਸ ਦੇ ਆਦਰਸ਼ਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਦੀ ਸੇਵਾ ਪ੍ਰਤੀ ਇਸਦੇ ਸਮਰਪਣ ਨੂੰ ਉਤਸ਼ਾਹਿਤ ਕਰਨ ਵਿੱਚ ਕਾਲਜ ਦੇ ਯਤਨਾਂ ਨੂੰ ਦਿੱਤਾ ਗਿਆ ਹੈ । ਇਹ ਪੁਰਸਕਾਰ ਕਾਲਜ ਦੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਅਤੇ ਰੈੱਡ ਕਰਾਸ ਦੇ ਆਦਰਸ਼ਾਂ ਪ੍ਰਤੀ ਆਪਣੀ ਨਿਸ਼ਠਾ ਦਰਸਾਉਂਦੀ ਹੈ ।
ਸਾਨੂੰ ਪੰਜਾਬ ਦੇ ਰਾਜਪਾਲ ਤੋਂ ਇਹ ਪੁਰਸਕਾਰ ਪ੍ਰਾਪਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ : ਪ੍ਰਿੰਸੀਪਲ
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਪ੍ਰੋ . ਨਿਸ਼ਠਾ ਤ੍ਰਿਪਾਠੀ (Principal Prof. Nishtha Tripathi) ਨੇ ਕਾਲਜ ਵੱਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ । ਪ੍ਰੋ . ਤ੍ਰਿਪਾਠੀ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਰਾਜਪਾਲ ਤੋਂ ਇਹ ਪੁਰਸਕਾਰ ਪ੍ਰਾਪਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ । ਇਹ ਮਾਨਤਾ ਸਾਨੂੰ ਆਪਣੇ ਵਿਦਿਆਰਥੀਆਂ ਅਤੇ ਸਮਾਜ ਸੇਵਾ ਅਤੇ ਮਾਨਵਤਾਵਾਦੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਯਤਨਾਂ ਨੂੰ ਅੱਗੇ ਹੋਰ ਵੀ ਉਤਸਾਹ ਨਾਲ ਜਾਰੀ ਰੱਖਣ ਲਈ ਰਹਿਨੁਮਾਈ ਦੇਂਦੀ ਹੈ ।
ਯੂਥ ਰੈੱਡ ਕਰਾਸ ਫੰਡ ਵਿੱਚ ਕਾਲਜ ਦੇ ਯੋਗਦਨ ਦੀ ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਰਾਜ ਸ਼ਾਖਾ ਨੇ ਕੀਤੀ ਸਲਾਘਾ
ਇੰਡੀਅਨ ਰੈੱਡ ਕਰਾਸ ਸੋਸਾਇਟੀ (Indian Red Cross Society) ਪੰਜਾਬ ਰਾਜ ਸ਼ਾਖਾ ਨੇ ਯੂਥ ਰੈੱਡ ਕਰਾਸ ਫੰਡ ਵਿੱਚ ਕਾਲਜ ਦੇ ਯੋਗਦਨ ਦੀ ਸਲਾਘਾ ਕੀਤੀ ਤੇ ਦੱਸਿਆ ਕਿ ਇਸ ਫੰਡ ਦੀ ਵਰਤੋਂ ਰਾਜ ਭਰ ਵਿੱਚ ਚਲਾਏ ਜਾ ਰਹੇ ਵੱਖ-ਵੱਖ ਮਾਨਵਤਾਵਾਦੀ ਪ੍ਰੋਜੈਕਟਾਂ ਅਤੇ ਪਹਿਲਕਦਮੀਆਂ ਜਾਰੀ ਰੱਖਣ ਲਈ ਕੀਤੀ ਜਾਂਦੀ ਹੈ । ਇਸ ਲਈ ਇੰਡੀਅਨ ਰੈੱਡ ਕਰਾਸ ਸੋਸਾਇਟੀ, ਪੰਜਾਬ ਸਰਕਾਰੀ ਮਹਿੰਦਰਾ ਕਾਲਜ ਦੀ ਧੰਨਵਾਦੀ ਹੈ । ਪੰਜਾਬ ਰਾਜ ਦੇ ਕਾਲਜਾਂ ਵਿੱਚੋਂ ਪਹਿਲੇ ਸਥਾਨ ਤੇ ਮੋਦੀ ਕਾਲਜ, ਦੂਜੇ ਸਥਾਨ ਤੇ ਡੀ. ਏ. ਵੀ. ਕਾਲਜ ਬਠਿੰਡਾ ਅਤੇ ਤੀਜੇ ਸਥਾਨ ਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਰਿਹਾ । ਵੇਖਿਆ ਜਾਵੇ ਤਾਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਹਾਈਅਰ ਐਜੂਕੇਸ਼ਨ ਦੇ ਅਦਾਰਿਆਂ ਵਿੱਚੋੰ ਸਰਕਾਰੀ ਕਾਲਜਾਂ ਦੀ ਸ਼੍ਰੇਣੀ ਵਿੱਚ ਅਵੱਲ ਰਿਹਾ ।
Read More : ਪ੍ਰੋ. ਨਿਸ਼ਠਾ ਤ੍ਰਿਪਾਠੀ ਨੇ ਸੰਭਾਲਿਆ ਮਹਿੰਦਰਾ ਕਾਲਜ ਦੇ ਰੈਗੂਲਰ ਪ੍ਰਿੰਸੀਪਲ ਵਜੋਂ ਅਹੁਦਾ









