0
19
National Justice Front

ਪਟਿਆਲਾ, 14 ਨਵੰਬਰ 2025 : ਬੰਦੀ ਸਿੰਘਾਂ ਦੀ ਰਿਹਾਈ (Release of captive Sikhs) ਲਈ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਦਿੱਲੀ ਜਾ ਰਹੇ ਕੌਮੀ ਇਨਸਾਫ ਮੋਰਚੇ (National Justice Front) ਦੇ ਜਥੇ ਨੂੰ ਅੱਜ ਹਰਿਆਣਾ ਪੁਲਸ ਨੇ ਸ਼ੰਭੂ ਬੈਰੀਅਰ `ਤੇ ਜਬਰਦਸਤ ਬੈਰੀਕੇਡਿੰਗ ਕਰਕੇ ਰੋਕ ਲਿਆ ਸੀ । ਇਸ ਮਗਰੋਂ ਇਸ ਜਥੇ ਵਿੱਚ ਸ਼ਾਮਲ ਹਜ਼ਾਰਾਂ ਹੀ ਇਨਸਾਫ ਪਸੰਦ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ੰਭੂ ਬੈਰੀਅਰ (Shambhu Barrier) ਦੇ ਹੀ ਧਰਨਾ ਮਾਰ ਕੇ ਕਈ ਘੰਟੇ ਤਕਰੀਰਾਂ ਕੀਤੀਆਂ । ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਨੇ ਇਸ ਧਰਨੇ ਵਿੱਚ ਪੁੱਜ ਕੇ ਮੰਗ ਪੱਤਰ ਹਾਸਲ ਕੀਤਾ, ਜਿਸ ਦੇ ਚਲਦਿਆਂ ਬਾਅਦ ਦੁਪਹਿਰ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ । ਇਸ ਦੌਰਾਨ ਹਰਿਆਣਾ ਪੁਲੀਸ ਨੇ ਵੀ ਬੈਰੀਕੇਡਿੰਗ ਖੋਲ ਦਿੱਤੀ ਤੇ ਆਵਾਜਾਈ ਆਮ ਦੀ ਤਰ੍ਹਾਂ ਬਹਾਲ ਕੀਤੀ ਗਈ ਹੈ ।

ਜਥੇ ਦੀ ਅਗਵਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਨੇ ਕੀਤੀ

ਜਥੇ ਦੀ ਅਗਵਾਈ ਮੁੱਖ ਤੌਰ `ਤੇ ਬੇਅੰਤ ਸਿੰਘ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਦੇ ਪਿਤਾ ਗੁਰਚਰਨ ਸਿੰਘ ਜਰੀਕਪੁਰ ਕਰ ਰਹੇ ਸਨ। ਉੰਝ ਇਸ ਕਾਫਲੇ ਵਿੱਚ ਸ਼ਾਮਲ (Join the convoy) ਹੋਰ ਪ੍ਰਮੁੱਖ ਹਸਤੀਆਂ ਵਿੱਚ ਜਸਟਿਸ ਰਣਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਸ਼ਰਨਜੀਤ ਸਿੰਘ ਜੋਗੀਪੁਰ,ਬਾਬਾ ਸ਼ੇਰ ਸਿੰਘ ਰਾਮਪੁਰਛੰਨਾ, ਸੁਰਜੀਤ ਸਿੰਘ ਫੂਲ, ਮਾਹਨ ਸਿੰਘ ਰਾਜਪੁਰਾ, ਹਰਿੰਦਰ ਸਿੰਘ ਲੱਖੋਵਾਲ, ਡਾਕਟਰ ਦਰਸ਼ਨਪਾਲ, ਰਣਜੀਤ ਸਿੰਘ ਸਵਾਜਪੁਰ,ਜਸਬੀਰ ਸਿੰਘ ਖਡੂਰਸਾਹਿਬ, ਸੁਖਬੀਰ ਸਿੰਘ ਬਲਬੇੜਾ ਸਮੇਤ ਅਨੇਕਾਂ ਹੋਰਾਂ ਦੇ ਵੀ ਸ਼ਾਮਿਲ ਹਨ ।

ਇਸ ਮਾਰਚ ਦੌਰਾਨ ਕਿਸਾਨ ਜਥੇਬੰਦੀਆਂ ਨੇ ਵੀ ਵੱਧ ਚੜ ਕੇ ਸਹਿਯੋਗ ਦਿੱਤਾ : ਗੁਰਚਰਨ ਸਿੰਘ ਜਰੀਕਪੁਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਗੁਰਚਰਨ ਸਿੰਘ ਜਰੀਕਪੁਰ ਦਾ ਕਹਿਣਾ ਸੀ ਕਿ ਇਸ ਮਾਰਚ ਦੌਰਾਨ ਕਿਸਾਨ ਜਥੇਬੰਦੀਆਂ (Farmer organizations) ਨੇ ਵੀ ਵੱਧ ਚੜ ਕੇ ਸਹਿਯੋਗ ਦਿੱਤਾ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੀ ਰੂਪ ਰੇਖਾ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹੀ ਉਲੀਕੀ ਜਾਵੇਗੀ। ਉਧਰ ਇਸ ਮਾਰਚ ਦੇ ਚਲਦਿਆਂ ਪਟਿਆਲਾ ਪੁਲਸ ਵੱਲੋਂ ਵੀ ਸੁਰੱਖਿਆ ਦੇ ਮਜਬੂਤ ਬੰਦੋਬਸਤ ਕੀਤੇ ਹੋਏ ਸਨ ।

Read More : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫਤਰ ਅੱਗੇ ਧਰਨੇ ਦੀਆਂ ਤਿਆਰੀਆਂ

LEAVE A REPLY

Please enter your comment!
Please enter your name here