ਆਂਗਣਵਾੜੀ ਸੈਂਟਰਾਂ ਵਿੱਚ ਮਨਾਇਆ ਬਾਲ ਸਿੱਖਿਆ ਅਤੇ ਦੇਖਭਾਲ ਦਿਵਸ

0
24
Child Education

ਮਾਲੇਰਕੋਟਲਾ 14 ਨਵੰਬਰ 2025 : ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮਾਲੇਰਕੋਟਲਾ ਪਵਨ ਕੁਮਾਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਹਿਮਦਗੜ੍ਹ ਪੂਰਨ ਪੰਕਜ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ 545 ਆਂਗਣਵਾੜੀ ਸੈਂਟਰਾਂ ਵਿੱਚ ਸ਼ੁਰੂਆਤੀ ਬਾਲ ਸਿੱਖਿਆ ਅਤੇ ਦੇਖਭਾਲ ਦਿਵਸ (Child Education and Care Day) ਮਨਾਇਆ ਗਿਆ ।

ਇਸ ਮਹੀਨੇ ਦਾ ਵਿਸ਼ਾ “ਕਲਪਨਾ : ਰਚਨਾਤਮਕਤਾ ਦਿਵਸ” ਰੱਖਿਆ ਗਿਆ

ਪੰਜਾਬ ਸਰਕਾਰ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਹਰ ਮਹੀਨੇ ਦੂਜੇ ਸ਼ੁੱਕਰਵਾਰ ਨੂੰ ਇਸ ਖਾਸ ਦਿਵਸ ਨੂੰ ਮਨਾਇਆ ਜਾਂਦਾ ਹੈ । ਇਸ ਮਹੀਨੇ ਦਾ ਵਿਸ਼ਾ “ਕਲਪਨਾ : ਰਚਨਾਤਮਕਤਾ ਦਿਵਸ” (Imagination: Creativity Day) ਰੱਖਿਆ ਗਿਆ, ਜਿਸ ਅਧੀਨ ਬੱਚਿਆਂ ਵਿੱਚ ਕਲਪਨਾ ਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਚਿਕਣੀ ਮਿੱਟੀ ਨਾਲ ਛਾਪ ਬਣਾਉਣ, ਚਿੱਤਰਕਲਾ, ਰੰਗ ਭਰਨ, ਕਹਾਣੀ ਸੁਣਾਉਣ ਅਤੇ ਖੇਡ ਰਾਹੀਂ ਸਿੱਖਣ ਵਰਗੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ ।

ਬੱਚਿਆਂ ਨੂੰ ਖੁੱਲ੍ਹੇ ਦਿਮਾਗ ਨਾਲ ਸੋਚਣ ਅਤੇ ਆਪਣੀ ਕਲਪਨਾ ਨੂੰ ਪ੍ਰਗਟ ਕਰਨ ਦੇ ਮੌਕੇ ਦਿੱਤੇ ਜਾਣ

ਇਸ ਮੌਕੇ ਬੱਚਿਆਂ ਦੇ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਇਹ ਜ਼ੋਰ ਦਿੱਤਾ ਗਿਆ ਕਿ ਬੱਚਿਆਂ ਨੂੰ ਖੁੱਲ੍ਹੇ ਦਿਮਾਗ ਨਾਲ ਸੋਚਣ ਅਤੇ ਆਪਣੀ ਕਲਪਨਾ ਨੂੰ ਪ੍ਰਗਟ ਕਰਨ ਦੇ ਮੌਕੇ ਦਿੱਤੇ ਜਾਣ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀ ਰਚਨਾਤਮਿਕਤਾ ਅਤੇ ਸੋਚਣ ਦੀ ਸਮਰੱਥਾ ਦਾ ਵਿਕਾਸ ਕਰਨਾ ਹੈ ਤਾਂ ਜੋ ਉਹ ਖੇਡ, ਕਲਾ ਅਤੇ ਅਨੁਭਵ ਰਾਹੀਂ ਸਿੱਖਣ ਦੀ ਪ੍ਰਕਿਰਿਆ ਵਿੱਚ ਰੁਚੀ ਲੈ ਸਕਣ ।

ਇਸ ਤਰ੍ਹਾਂ ਦੇ ਦਿਵਸ ਬੱਚਿਆਂ ਦੇ ਬਹੁ-ਪੱਖੀ ਵਿਕਾਸ ਵੱਲ ਮਹੱਤਵਪੂਰਨ ਕਦਮ ਹਨ

ਇਸ ਮੌਕੇ ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੇ ਦਿਵਸ ਬੱਚਿਆਂ ਦੇ ਬਹੁ-ਪੱਖੀ ਵਿਕਾਸ (All-round development of children) ਵੱਲ ਮਹੱਤਵਪੂਰਨ ਕਦਮ ਹਨ । ਬੱਚਿਆਂ ਨੂੰ ਸਿਰਫ਼ ਕਿਤਾਬਾਂ ਨਾਲ ਨਹੀਂ, ਸਗੋਂ ਤਜਰਬਿਆਂ, ਖੇਡਾਂ ਅਤੇ ਕਲਪਨਾ ਰਾਹੀਂ ਸਿੱਖਣ ਦੇ ਮੌਕੇ ਮਿਲਣੇ ਚਾਹੀਦੇ ਹਨ ।

ਮਾਪਿਆਂ ਨੇ ਲਿਆ ਸੰਕਲਪ

ਇਸ ਮੌਕੇ ਸਾਰੇ ਮਾਪਿਆਂ ਅਤੇ ਭਾਗੀਦਾਰਾਂ ਵੱਲੋਂ ਸੰਕਲਪ ਲਿਆ ਗਿਆ ਕਿ ਉਹ ਆਪਣੇ ਬੱਚਿਆਂ ਦੀ ਕਲਪਨਾ ਨੂੰ ਉਤਸ਼ਾਹਿਤ ਕਰਨਗੇ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਪਾਲਣ ਲਈ ਸਕਾਰਾਤਮਿਕ ਵਾਤਾਵਰਣ ਪ੍ਰਦਾਨ ਕਰਨਗੇ । ਇਸ ਮੌਕੇ ਡਾ. ਰਾਜਗੁਰਵੀਰ ਸਿੰਘ, ਏ. ਐਨ. ਐਮ. ਗੁਰਮੀਤ ਕੌਰ, ਕਰਮਜੀਤ ਸਿੰਘ, ਆਸ਼ਾ ਵਰਕਰ ਸੁਖਪ੍ਰੀਤ ਕੌਰ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ ।

Read More : ਸਿੱਖਿਆ, ਸਮਾਜਿਕ ਨਿਆਂ ਤੇ ਬਾਲ ਭਲਾਈ ਵਿੱਚ ਦੇਸ਼ ਲਈ ਮਾਡਲ ਬਣਿਆ ਪੰਜਾਬ

LEAVE A REPLY

Please enter your comment!
Please enter your name here