ਚੰਡੀਗੜ੍ਹ, 13 ਨਵੰਬਰ 2025 : ਪੰਜਾਬ ਦੇ ਪਿੰਡ ਸੰਗ ਢੇਸੀਆਂ (Village Sang Dhesian) ਵਿਖੇ 10 ਸਾਲਾ ਬੱਚੇ ਦੇ ਹੱਥ ਵਿਚ ਮੋਬਾਇਲ ਫੋਨ ਫਟ ਗਿਆ ਹੈ।
ਬੱਚਾ ਚਲਾ ਰਿਹਾ ਬਾਥਰੂਮ ਵਿਚ ਬੈਠ ਕੇ ਫੋਨ
ਜਿਸ ਬੱਚੇ ਦੇ ਹੱਥ ਵਿਚ ਹੀ ਮੋਬਾਇਲ ਫੋਨ ਫਟਣ (Mobile phone explosion) ਦਾ ਮਾਮਲਾ ਸਾਹਮਣੇ ਆਇਆ ਹੈ ਇਹ ਮੋਬਾਇਲ ਉਸ ਵੇਲੇ ਫਟਿਆ ਜਦੋਂ ਬੱਚਾ ਬਾਥਰੂਮ ਵਿਚ ਬੈਠ (Sit in the bathroom) ਕੇ ਮੋਬਾਇਲ ਚਲਾ ਰਿਹਾ ਸੀ ਕਿ ਅਚਾਨਕ ਹੀ ਬਲਾਸਟ ਹੋ ਗਿਆ । ਬਲਾਸਟ ਨਾਲ ਬੱਚੇ ਦਾ ਹੱਥ ਗੰਭੀਰ ਤੌਰ `ਤੇ ਜਲ ਗਿਆ ਅਤੇ ਉਹ ਦਰਦ ਨਾਲ ਚੀਕਾਂ ਮਾਰਦਾ ਹੋਇਆ ਬਾਹਰ ਆ ਗਿਆ ।
ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ
ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਜਦੋਂ ਮਾਂ ਬਾਥਰੂਮ ਵਿੱਚ ਦਾਖਲ ਹੋਈ, ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਬਣ ਚੁੱਕਾ ਸੀ। ਬੱਚੇ ਨੂੰ ਤੁਰੰਤ ਇਲਾਜ ਲਈ ਹਸਪਤਾਲ (Hospital) ਲਿਜਾਇਆ ਗਿਆ । ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਘਟਨਾ ਹਰ ਮਾਪੇ ਲਈ ਚੇਤਾਵਨੀ ਹੈ ।
ਮੋਬਾਇਲ ਦੀ ਬੇਲੋੜੀ ਵਰਤੋਂ ਤੋਂ ਬੱਚਿਆਂ ਨੂੰ ਚਾਹੀਦਾ ਹੈ ਬਚਾਉਣਾ
ਮੋਬਾਇਲ ਬੱਚਿਆਂ ਲਈ ਖਿਡੌਣਾ ਨਹੀਂ ਇਸ ਲਈ ਉਨ੍ਹਾਂ ਨੂੰ ਇਸਦੀ ਵਰਤੋਂ ਤੋਂ ਬਚਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ । ਇਹ ਮਾਮਲਾ ਸਪਸ਼ਟ ਕਰਦਾ ਹੈ ਕਿ ਸਿਰਫ਼ ਸਹੂਲਤ ਜਾਂ ਚੁੱਪੀ ਲਈ ਬੱਚਿਆਂ ਨੂੰ ਮੋਬਾਈਲ ਦੇਣਾ ਖਤਰਨਾਕ ਹੋ ਸਕਦਾ ਹੈ । ਮਾਪਿਆਂ ਲਈ ਇਹ ਇੱਕ ਵੱਡੀ ਸਿੱਖ ਹੈ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ ।
Read More : ਬੱਚਾ ਮੋਬਾਈਲ ਫੋਨ ‘ਤੇ ਖੇਡ ਰਿਹਾ ਸੀ ਗੇਮ, ਅਚਾਨਕ ਹੋ ਗਿਆ ਧਮਾਕਾ









