ਚੰਡੀਗੜ੍ਹ, 13 ਨਵੰਬਰ 2025 : ਪੰਜਾਬ ਦੇ ਸਮੁੱਚੇ ਪਿੰਡਾਂ ਦੇ ਪੰਚਾਂ ਸਰਪੰਚਾਂ (Panches and Sarpanches) ਨੂੰ ਸਰਕਾਰ ਦੀ ਬਿਨਾਂ ਮਨਜ਼ੂਰੀ ਦੇ ਵਿਦੇਸ਼ ਨਾ ਜਾ ਸਕਣ ਦਾ ਫ਼ੈਸਲਾ ਕੀਤਾ ਹੈ। ਉਕਤ ਫ਼ੈਸਲਾ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿਕਾਸ ’ਚ ਤੇਜੀ ਲਿਆਉਣ ਲਈ ਬਣਾਈ ਇਕ ਨਵੀਂ ਨੀਤੀ ਤਹਿਤ ਕੀਤਾ ਹੈ ।
ਵਿਦੇਸ਼ ਜਾਣ ਲਈ ਕਿਸ ਦੀ ਲੈਣੀ ਪਵੇਗੀ ਮਨਜ਼ੂਰੀ
ਪੰਜਾਬ ਸਰਕਾਰ ਨੇ ਵਿਕਾਸ ਤਹਿਤ ਜੋ ਬਿਨਾਂ ਮਨਜ਼ੂਰੀ ਦੇ ਪੰਚਾਂ-ਸਰਪੰਚਾਂ ਦੇ ਵਿਦੇਸ਼ ਜਾਣ (Going abroad) ਤੇ ਰੋਕ ਲਗਾਈ ਹੈ ਦੇ ਚਲਦਿਆਂ ਜੇਕਰ ਕਿਸੇ ਵੀ ਪੰਚ ਜਾਂ ਸਰਪੰਚ ਨੇ ਵਿਦੇਸ਼ ਜਾਣਾ ਹੈ ਤਾਂ ਉਸਨੂੰ ਸਬੰਧਤ ਅਧਿਕਾਰੀ ਦੀ ਮਨਜ਼ੂਰੀ ਲੈਣੀ ਪਵੇਗੀ।ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਛੁੱਟੀ ਲੈਂਦੇ ਹਨ ਹੁਣ ਉਸੇ ਤਰ੍ਹਾਂ ਸਰਪੰਚਾਂ ਅਤੇ ਪੰਚਾਂ ਨੂੰ ਵੀ ਇਸ ਪ੍ਰਕਿਰਿਆ ਵਿਚੋਂ ਗੁਜਰਨਾ ਪਵੇਗਾ।
ਪੰਚਾਂ ਸਰਪੰਚਾਂ ਨਾਲ ਸਬੰਧਤ ਵਿਭਾਗ ਨੇ ਕਰ ਦਿੱਤਾ ਹੈ ਪੱਤਰ ਜਾਰੀ
ਪੰਜਾਬ ਸਰਕਾਰ ਦੀ ਪੰਚਾਂ ਸਰਪੰਚਾਂ ਦੇ ਵਿਦੇਸ਼ ਜਾਣ ਲਈ ਲਿਆਂਦੀ ਗਈ ਨਵੀਂ ਮਨਜ਼ੂਰੀ ਨੀਤੀ (New approval policy) ਦੇ ਚਲਦਿਆਂ ਸਬੰਧਤ ਪੱਤਰ ਵੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ (Punjab Rural Development and Panchayat Department) ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤਾਂ ਅਫਸਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰ ਦਿੱਤਾ ਹੈ। ਜਿਸ ਮੁਤਾਬਕ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇੰਦੇ ਜਦੋਂ ਵਿਦੇਸ਼ ਚਲੇ ਜਾਂਦੇ ਹਨ ਤਾਂ ਪਿੰਡਾਂ ਦੇ ਵਿਕਾਸ ਕੰਮ ਪ੍ਰਭਾਵਿਤ ਹੁੰਦੇ ਹਨ ਜਿਸ ਕਰ ਕੇ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ।
ਪੰਜਾਬ ਵਿਚ ਕਿੰਨੇ ਸਰਪੰਚ ਤੇ ਕਿੰਨੇ ਹਨ ਪੰਚ
ਪੰਜਾਬ ਦੇ ਸਮੁਚੇ ਪਿੰਡਾਂ ਅੰਦਰ ਮੌਜੂਦਾ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੌਜੂਦਾ ਪਿੰਡਾਂ ਵਿਚ 13 ਹਜ਼ਾਰ 238 ਸਰਪੰਚ ਤੇ 83 ਹਜ਼ਾਰ 437 ਪੰਚ (13 thousand 238 sarpanches and 83 thousand 437 panches) ਹਨ । ਜਿਨ੍ਹਾਂ ਵਿਚੋਂ ਬਹੁ ਗਿਣਤੀ ਸਰਪੰਚਾਂ ਅਤੇ ਪੰਚਾਂ ਦੇ ਧੀਆਂ-ਪੁੱਤ ਵਿਦੇਸ਼ ’ਚ ਹਨ ਜਿਨ੍ਹਾਂ ਕੋਲ ਮਾਪਿਆਂ ਦਾ ਆਉਣਾ-ਜਾਣਾ ਆਮ ਹੈ । ਪੰਚਾਇਤ ਵਿਭਾਗ ਵੱਲੋਂ ਪਹਿਲੀ ਵਾਰ ਅਜਿਹੀ ਨੀਤੀ ਬਣਾਈ ਗਈ ਹੈ ਜਿਸ ਤਹਿਤ ਸਰਪੰਚਾਂ ਤੇ ਪੰਚਾਂ ਲਈ ਵਿਦੇਸ਼ ਜਾਣ ਦੀ ਛੁੱਟੀ ਲਾਜ਼ਮੀ ਕਰਾਰ ਦਿੱਤੀ ਗਈ ਹੈ । ਅਜੇ ਇਹ ਸਪੱਸ਼ਟ ਨਹੀਂ ਕਿ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੇਅਰਮੈਨਾਂ ਜਾਂ ਮੈਂਬਰਾਂ ਲਈ ਵੀ ਪਹਿਲਾਂ ਛੁੱਟੀ ਲੈਣੀ ਲਾਜ਼ਮੀ ਹੋਵੇਗੀ ਜਾਂ ਨਹੀਂ ।
Read More : ਡਾ. ਬਲਬੀਰ ਸਿੰਘ ਵੱਲੋਂ ਪੰਚਾਂ ਸਰਪੰਚਾਂ ਤੇ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂ









