ਨਵੀਂ ਦਿੱਲੀ, 12 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ (Red Fort of Delhi) ਨੇੜੇ ਹੋੋਏ ਧਮਾਕੇ ਵਿਚ ਸ਼ੱਕੀ ਲਾਲ ਰੰਗ ਦੀ ਈਕੋ ਫੋਰਡ ਕਾਰ ਦੀ ਭਾਲ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਹੈ ।
ਕਾਰ ਦੀ ਭਾਲ ਲਈ ਪੁਲਸ ਨੇ ਕੀਤਾ ਹੈ ਐਲਰਟ ਜਾਰੀ
ਜਿਸ ਕਾਰ ਦੀ ਭਾਲ ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ਹੈ ਦੇ ਲਈ ਦਿੱਲੀ ਪੁਲਸ (Delhi Police) ਵਲੋਂ ਕੌਮੀ ਰਾਜਧਾਨੀ ਦਿੱਲੀ ਦੇ ਸਮੁੱਚੇ ਪੁਲਸ ਸਟੇਸ਼ਨਾਂ, ਚੌਂਕੀਆਂ ਅਤੇ ਸਰਹੱਦੀ ਚੌਂਕੀਆਂ ਨੂੰ ਵੀ ਐਲਰਟ (Alert) ਜਾਰੀ ਕੀਤਾ ਗਿਆ ਹੈ। ਭਰੋਸੇਯੋਗ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਕਰਨ ਵਾਲਿਆਂ ਕੋਲ ਸਿਰਫ਼ ਇਕ ਆਈ-20 ਕਾਰ ਹੀ ਨਹੀਂ ਬਲਕਿ ਲਾਲ ਰੰਗ ਦੀ ਫੋਰਡ ਈਕੋਸਪੋਰਟ ਕਾਰ (Ford EcoSport car) ਵੀ ਸੀ। ਕਾਰ ਦਾ ਪਤਾ ਲਗਾਉਣ ਲਈ ਦਿੱਲੀ ਪੁਲਿਸ ਦੀ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ ਲਾਲ ਕਾਰ ਦੀ ਭਾਲ ਕੀਤੀ ਜਾ ਰਹੀ ਹੈ । ਜਦਕਿ ਗੁਆਂਢੀ ਸੂਬੇ ਹਰਿਆਣਾ ਅਤੇ ਉਤਰ ਪ੍ਰਦੇਸ਼ ਦੀ ਪੁਲਸ ਨੂੰ ਵੀ ਇਸ ਲਾਲ ਰੰਗ ਦੀ ਕਾਰ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ ।
Read More : ਡਾਕਟਰ ਸ਼ਾਹੀਨ ਸ਼ਾਹਿਦ ਨੇ ਕੀਤਾ ਕਬੂਲ ਕਿ ਉਹ ਕਰ ਰਹੀ ਸੀ ਵਿਸਫੋਟਕ ਇਕੱਠਾ









