ਜੰਗੀ ਪੱਧਰ ‘ਤੇ ਹੋ ਰਹੇ ਹਨ ਵਿਕਾਸ ਕਾਰਜ : ਜੌੜਾਮਾਜਰਾ

0
115
Jauramajra

ਸਮਾਣਾ, ਡਕਾਲਾ, 10 ਨਵੰਬਰ 2025 :  ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ (MLA Chetan Singh Jauramajra) ਨੇ ਅੱਜ ਆਪਣੇ ਹਲਕੇ ਦੇ ਪਿੰਡ ਡਕਾਲਾ ਵਿਖੇ 1.50 ਕਰੋੜ ਰੁਪਏ (Rs 1.50 crore in village Dakala) ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹੈ । ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰੰਗਲਾ ਪੰਜਾਬ ਤਹਿਤ ਸਮਾਣਾ ਹਲਕੇ ਦੇ ਹਰ ਪਿੰਡ ਤੇ ਸਮਾਣਾ ਸ਼ਹਿਰ ਵਿੱਚ ਬਿਨ੍ਹਾਂ ਕਿਸੇ ਵਿਤਕਰੇ ਤੋਂ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਅੰਦਰ 30 ਖੇਡਾਂ ਦੇ ਮੈਦਾਨ (30 sports fields)  ਬਣਾਏ ਜਾ ਰਹੇ ਹਨ ਤੇ ਇਸ ਲਈ ਟੈਂਡਰ ਲੱਗ ਚੁੱਕਾ ਹੈ ।

ਐਮ. ਐਲ. ਏ. ਜੌੜਾਮਾਜਰਾ ਵੱਲੋਂ ਪਿੰਡ ਡਕਾਲਾ ‘ਚ 1.50 ਕਰੋੜ ਰੁਪਏ ਦੀ ਲਾਗਤ

ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ

ਵਿਧਾਇਕ ਜੌੜਾਮਾਜਰਾ ਨੇ ਦੱਸਿਆ ਕਿ ਇਕੱਲੀਆਂ 100 ਦਿਹਾਤੀ ਲਿੰਕ ਸੜਕਾਂ ਦੇ ਨਵ ਨਿਰਮਾਣ ਤੇ ਮੁਰੰਮਤ ਲਈ 32.17 ਕਰੋੜ ਰੁਪਏ ਨਾਲ ਕੰਮ ਤੇਜੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ ਜਦੋਂਕਿ ਹੋਰ ਬਾਕੀ ਕੰਮ ਤੇ ਚਹੁੰਤਰਫ਼ਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ । ਵਿਧਾਇਕ ਜੌੜਾਮਾਜਰਾ ਨੇ ਦੱਸਿਆ ਕਿ ਨਵੇਂ ਤੇ ਪੁਰਾਣੇ ਡਕਾਲਾ ਲਈ ਪੰਚਾਇਤ ਘਰ ਬਣਾਉਣ ਵਾਸਤੇ 25 ਲੱਖ ਰੁਪਏ ਦੀ ਮਨਜ਼ੂਰੀ ਦਾ ਪੱਤਰ ਸੌਂਪਿਆ ਗਿਆ ਹੈ ਅਤੇ ਪਿੰਡ ‘ਚ ਸੀਵਰੇਜ ਪ੍ਰਣਾਲੀ (Sewerage system in the village) ਸਮੇਤ 78.65 ਲੱਖ ਰੁਪਏ ਦੀ ਲਾਗਤ ਕੰਕਰੀਟ ਦੀ ਬਣਾਈ ਗਈ ਵੱਡੀ ਫਿਰਨੀ ਬਣਾਈ ਗਈ ਹੈ। ਇਸ ਤੋਂ ਇਲਾਵਾ ਹਲਕੇ ਦੇ ਇਸ ਵੱਡੇ ਪਿੰਡ ਡਕਾਲਾ ਲਈ ਗਰਾਊਂਡ, ਸੀਵਰੇਜ, ਛੱਪੜਾਂ, ਪਾਣੀ ਦੀ ਨਿਕਾਸੀ, ਬਣਨ ਵਾਲੇ ਰਸਤਿਆਂ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ ।

ਸਮਾਣਾ ਹਲਕੇ ਦੇ ਹਰ ਪਿੰਡ ਦਾ ਕੀਤਾ ਜਾ ਰਿਹਾ ਹੈ ਬਿਨ੍ਹਾਂ ਵਿਤਕਰੇ ਤੋਂ ਬਹੁਪੱਖੀ ਵਿਕਾਸ

ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸਮਾਣਾ ਹਲਕੇ ਵਿੱਚ ਕੋਈ ਵਿਕਾਸ ਕਾਰਜ ਬਕਾਇਆ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਪਹਿਲਕਦਮੀ ਨੂੰ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਵਿੱਚ ਸਿਹਤ, ਸਿੱਖਿਆ ਤੇ ਰੋਜ਼ਗਾਰ ਨੂੰ ਦਿੱਤੀ ਤਰਜੀਹ ਦੇ ਵੀ ਨਤੀਜੇ ਸਾਹਮਣੇ ਆ ਰਹੇ ਹਨ । ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਮਨਿੰਦਰ ਸਿੰਘ ਬਲਾਕ ਪ੍ਰਧਾਨ, ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਟਿਵਾਣਾ, ਸਰਪੰਚ ਹਰਕਿੰਦਰ ਸਿੰਘ, ਸਰਪੰਚ ਅਮਰਦੀਪ ਸਿੰਘ, ਕੁਲਜੀਤ ਸਿੰਘ ਰੰਧਾਵਾ, ਮਨਬੀਰ ਸਿੰਘ ਡਕਾਲਾ, ਪਵਿੱਤਰ ਸਿੰਘ, ਅੰਮ੍ਰਿਤ ਸਿੰਘ ਤਲਵੰਡੀ, ਜੇਈ ਸੁਨੀਲ ਕੁਮਾਰ, ਪੰਚਾਇਤ ਸਕੱਤਰ ਅਸ਼ੋਕ ਕੁਮਾਰ ਸਮੇਤ ਹੋਰ ਪਿੰਡਾਂ ਦੇ ਮੋਹਤਬਰ ਮੌਜੂਦ ਸਨ ।

Read More : ਵਿਧਾਇਕ ਜੌੜਮਾਜਰਾ ਨੇ ਸਮਾਣਾ ਨਗਰ ਕੌਂਸਲ ਨੂੰ ਸੌਂਪੀ ਅੱਗ ਬੁਝਾਊ ਗੱਡੀ

LEAVE A REPLY

Please enter your comment!
Please enter your name here