ਨਵੀਂ ਦਿੱਲੀ, 10 ਨਵੰਬਰ 2025 : ਪੰਜਾਬ ਦੇ ਖਡੂਰ ਸਾਹਿਬ ਹਲਕਾ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Member of Parliament Amritpal Singh) ਤੇ ਚੱਲ ਰਹੇ ਐਨ. ਐਸ. ਏ. ਦੇ ਕੇਸ ਨੂੰ ਖਾਰਜ ਕਰਨ ਵਾਲੀ ਸੁਣਵਾਈ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਐਨ. ਐਸ. ਏ. ਤਹਿਤ 2023 ਤੋਂ ਅਸਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ ਅਤੇ ਉਨ੍ਹਾਂ ਵੱਲੋਂ ਐਨ. ਐਸ. ਏ. ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ (Petition) ਦਾਖਲ ਕੀਤੀ ਗਈ ਸੀ ।
ਸੁਪਰੀਮ ਕੋਰਟ ਦੇਵੇਗੀ ਹਾਈਕੋਰਟ ਨੂੰ ਛੇ ਹਫ਼ਤਿਆਂ ਵਿਚ ਫ਼ੈੈਸਲਾ ਕਰਨ ਦਾ ਹੁਕਮ
ਮਾਨਯੋਗ ਸੁਪਰੀਮ ਕੋਰਟ (Supreme Court) ਦੇ ਜਸਟਿਸ ਅਰਵਿੰਦ ਕੁਮਾਰ ਅਤੇ ਐਨ. ਵੀ. ਅੰਜਾਰੀਆ ਦੇ ਬੈਂਚ ਨੇ ਅੰਮ੍ਰਿਤਪਾਲ ਸਿੰਘ ਨੂੰ ਉਸੇ ਰਾਹਤ ਲਈ ਅਧਿਕਾਰ ਖੇਤਰ ਵਾਲੀ ਹਾਈ ਕੋਰਟ ਵਿਚ ਜਾਣ ਦੀ ਆਗਿਆ ਦੇ ਦਿੱਤੀ ਹੈ । ਸੁਪਰੀਮ ਕੋਰਟ ਨੇ ਕਿਹਾ ਕਿ ਉਹ ਹਾਈ ਕੋਰਟ ਨੂੰ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਛੇ ਹਫ਼ਤਿਆਂ ਦੇ ਅੰਦਰ ਫ਼ੈਸਲਾ ਕਰਨ ਦਾ ਹੁਕਮ ਦੇਵੇਗੀ ।
Read More : ਅੰਮ੍ਰਿਤਪਾਲ ਸਿੰਘ ਦੇ ਚਾਚੇ ਨੂੰ ਭੇਜਿਆ ਦੋ ਦਿਨਾਂ ਵਾਸਤੇ ਪੁਲਸ ਰਿਮਾਂਡ `ਤੇ









