ਬਿਹਾਰ, 10 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਸ਼ਹਿਰ ਪਟਨਾ (patna) ਨੇੜੇ ਦਾਨਪੁਰ ਵਿਖੇ ਇਕ ਘਰ ਦੀ ਛੱਤ ਡਿੱਗਣ ਦੇ ਚਲਦਿਆਂ ਪੰਜ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਬੀਤੀ ਦੇਰ ਰਾਤ ਪਟਨਾ ਦੀ ਸਰਹੱਦ ਨਾਲ ਲੱਗਦੇ ਦਾਇਰਾ ਖੇਤਰ ਵਿਖੇ ਸਥਿਤ ਮਾਨਸ ਨਯਾ ਪਾਨਾਪੁਰ ਪਿੰਡ ਵਿਖੇ ਵਾਪਰੀ ।
ਕਿਸ ਕਿਸ ਦੀ ਹੋਈ ਹੈ ਮੌਤ
ਘਰ ਦੀ ਛੱਤ ਡਿੱਗਣ (Roof collapse) ਨਾਲ ਜਿਨ੍ਹਾਂ ਪੰਜ ਜਣਿਆਂ ਦੀ ਮੌਤ (Five people died) ਹੋ ਗਈ ਹੈ ਦੇ ਵਿਚ ਮੁਹੰਮਦ ਬਬਲੂ (35), ਉਸ ਦੀ ਪਤਨੀ ਰੋਸ਼ਨ ਖਾਤੂਨ (30), ਉਨ੍ਹਾਂ ਦੀ ਧੀ ਰੁਸਰ (12), ਪੁੱਤਰ ਮੁਹੰਮਦ ਚਾਂਦ (10) ਅਤੇ ਧੀ ਚਾਂਦਨੀ (2) ਸ਼ਾਮਲ ਹਨ । ਛਤ ਡਿੱਗਣ ਕਾਰਨ ਡਿੱਗੇ ਮਲਬੇ ਹੇਠਾਂ ਹੀ ਸਮਾਨ ਆਦਿ ਵੀ ਦੱਬ ਗਿਆ । ਉਕਤ ਹਾਦਸੇ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਯਾਦਵ ਨੇ ਦੁੱਖ ਪ੍ਰਗਟ ਕੀਤਾ ਹੈ ।









