
ਪਟਿਆਲਾ, 10 ਨਵੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਨੇ ਸਾਧੂ ਬੇਲਾ ਰੋਡ, ਅਰਬਨ ਅਸਟੇਟ ਫੇਜ਼-2, ਪਟਿਆਲਾ ਵਿੱਚ ਵਿਕਾਸ ਕਾਰਜਾਂ (Development works) ਦੀ ਸ਼ੁਰੂਆਤ ਕੀਤੀ । ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਦੇ ਹਰ ਸ਼ਹਿਰ, ਕਸਬੇ ਤੇ ਪਿੰਡ ਦੀ ਸੰਪੂਰਨ ਵਿਕਾਸ ਯੋਜਨਾ ਤਹਿਤ ਕੰਮ ਕਰ ਰਹੀ ਹੈ ।
ਸਿਹਤ ਮੰਤਰੀ ਵੱਲੋਂ ਸਾਧੂ ਬੇਲਾ ਰੋਡ, ਅਰਬਨ ਅਸਟੇਟ (ਫੇਜ਼-2) ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ
ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਇਹ ਵਿਕਾਸ ਕਾਰਜ ਸਥਾਨਕ ਵਸਨੀਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੇ ਗਏ ਹਨ । ਇਸ ਪ੍ਰੋਜੈਕਟ ਅਧੀਨ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ, ਡਰੇਨੇਜ ਪ੍ਰਣਾਲੀ ਦੀ ਸੁਧਾਰ ਅਤੇ ਸਫਾਈ ਸਹੂਲਤਾਂ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਪਟਿਆਲਾ ਜਿਹੇ ਇਤਿਹਾਸਕ ਸ਼ਹਿਰ ਨੂੰ ਸੁਚੱਜਾ, ਸੁੰਦਰ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇ ।
ਪਹਿਲਾਂ ਇਹ ਸੜਕ ਕੁਝ ਸਮੇਂ ਬਾਅਦ ਹੀ ਟੁੱਟ ਜਾਂਦੀ ਸੀ, ਪਰ ਹੁਣ ਨਵੇਂ ਮਿਆਰਾਂ ਅਨੁਸਾਰ ਬਣ ਰਹੀ ਇਹ ਸੜਕ ਪੰਜ ਸਾਲਾਂ ਤੋਂ ਵੱਧ ਚੱਲੇਗੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਸੜਕ ਕੁਝ ਸਮੇਂ ਬਾਅਦ ਹੀ ਟੁੱਟ ਜਾਂਦੀ ਸੀ, ਪਰ ਹੁਣ ਨਵੇਂ ਮਿਆਰਾਂ ਅਨੁਸਾਰ ਬਣ ਰਹੀ ਇਹ ਸੜਕ ਪੰਜ ਸਾਲਾਂ ਤੋਂ ਵੱਧ ਚੱਲੇਗੀ । ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਵਿਕਾਸ ਕਾਰਜ ਦੀ ਗੁਣਵੱਤਾ ਉੱਚ ਦਰਜੇ ਦੀ ਹੋਵੇ, ਤਾਂ ਜੋ ਲੋਕਾਂ ਦੇ ਪੈਸੇ ਦੀ ਪੂਰੀ ਕਦਰ ਹੋ ਸਕੇ । ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇ ਨਾਲ ਨਾਲ ਉਨ੍ਹਾਂ ਦੇ ਆਸ-ਪਾਸ ਦੇ ਵਾਤਾਵਰਣ ਨੂੰ ਵੀ ਸੁਧਾਰਨਾ, ਕਿਉਂਕਿ ਸਾਫ਼-ਸੁਥਰਾ ਇਲਾਕਾ ਹੀ ਚੰਗੀ ਸਿਹਤ ਦੀ ਨੀਂਹ ਹੈ ।
ਪਟਿਆਲਾ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਕਈ ਪ੍ਰੋਜੈਕਟਾਂ ‘ਤੇ ਕੰਮ ਜਾਰੀ ਹੈ
ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਪਟਿਆਲਾ ਵਿੱਚ ਸਿਹਤ ਸਹੂਲਤਾਂ (Health facilities) ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਕਈ ਪ੍ਰੋਜੈਕਟਾਂ ‘ਤੇ ਕੰਮ ਜਾਰੀ ਹੈ । ਓਹਨਾ ਕਿਹਾ ਕਿ “ਆਮ ਲੋਕਾਂ ਦੀ ਭਲਾਈ ਸਾਡੀ ਪਹਿਲ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਪਟਿਆਲਾ ਨੂੰ ਇੱਕ ਮਾਡਲ ਸ਼ਹਿਰ ਬਣਾਇਆ ਜਾਵੇਗਾ । ਡਾ. ਬਲਬੀਰ ਸਿੰਘ ਨੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਭਰੋਸਾ ਦਿਵਾਇਆ ਕਿ ਹਰ ਮੁੱਦੇ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ । ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ‘ਤੇ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਸਾਰੇ ਕੰਮ ਸਮੇਂ ‘ਤੇ ਪੂਰੇ ਕੀਤੇ ਜਾਣ। ਇਸ ਮੌਕੇ ‘ਤੇ ਮੌਜੂਦ ਸਮਾਜ ਸੇਵਕ ਅਤੇ ਇਲਾਕਾ ਵਾਸੀਆਂ ਨੇ ਡਾ. ਬਲਬੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਤੋਂ ਮੌਂਟੀ ਘੁੰਮਣ, ਓਮ ਪ੍ਰਕਾਸ਼ ਸ਼ਰਮਾ, ਸੁਰੇਸ਼ ਰਾਏ, ਸੁਰਜੀਤ , ਰਾਜਪਾਲ, ਪ੍ਰੀਤ ਇੰਦਰ ਸਿੰਘ, ਰਣਜੀਤ ਸਿੰਘ, ਨਿਸ਼ਾਦ, ਮੋਹਨ ਸਿੰਘ ਖਾਲਸਾ, ਜਸਵੰਤ ਸਿੰਘ, ਹਰਮੇਸ਼, ਵਰਿੰਦਰ ਸਿੰਘ, ਨੰਦ ਲਾਲ ਪਾਹਵਾ, ਪੀ. ਡੀ. ਏ. ਦਫ਼ਤਰ ਤੋਂ ਚੀਫ਼ ਇੰਜੀਨੀਅਰ ਅਜੇ ਗਰਗ, ਐਸ. ਈ. ਵਰੁਣ ਗਰਗ, ਐਕਸੀਅਨ ਸੰਦੀਪ ਕੁਮਾਰ ਸ਼ਰਮਾ, ਐਸ. ਡੀ. ਓ. ਰਾਜੀਵ ਕੁਮਾਰ, ਜੇ. ਈ. ਅਵਤਾਰ ਸਿੰਘ, ਪ੍ਰੈਜ਼ੀਡੈਂਟ ਯੁਵਰਾਜ ਸਿੰਘ , ਸਾਗਰ ਤਿਆਗੀ, ਐਸੋਸੀਏਸ਼ਨ ਮੈਂਬਰਜ਼ ਰਣਜੀਤ ਸਿੰਘ, ਜੀਤ ਸਿੰਘ, ਵੀ. ਕੇ. ਸ਼ਰਮਾ, ਜੇ. ਪੀ. ਸਿੰਘ, ਜਗਰੂਪ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ ।








