69 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਰੱਸਾਕੱਸੀ ਦੇ ਮੁਕਾਬਲੇ ਸ਼ੁਰੂ

0
39
District School Games

ਸੰਗਰੂਰ, 7 ਨਵੰਬਰ 2025 : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕੱਸੀ (Tug of war) ਅੰਡਰ-17 ਅਤੇ ਅੰਡਰ-19 ਲੜਕੀਆਂ 2025-26 ਦੇ ਮੁਕਾਬਲੇ ਜੋ ਕਿ ਸਥਾਨਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਖੇਡ ਗਰਾਊਂਡ ਵਿਖੇ ਹੋ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਨੇ ਦੱਸਿਆ ਇਸ ਟੂਰਨਾਮੈਂਟ (Tournament) ਵਿੱਚ ਅੰਡਰ -17 ਅਤੇ ਅੰਡਰ -19 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਜਿਲ੍ਹਿਆਂ ਵਿੱਚੋਂ 400 ਖਿਡਾਰੀ ਭਾਗ ਲੈ ਰਹੇ ਹਨ, ਜ਼ਿਲ੍ਹਾ ਸੰਗਰੂਰ ਲਈ ਇਹਨਾਂ ਮੁਕਾਬਲਿਆਂ ਦੀ ਮੇਜ਼ਬਾਨੀ ਕਰਨੀ ਮਾਣ ਵਾਲੀ ਗੱਲ ਹੈ ।

ਅੰਡਰ -19 ਤੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਜ਼ਿਲ੍ਹਾ ਸੰਗਰੂਰ

ਇਸ ਟੂਰਨਾਮੈਂਟ ਦੇ ਕਨਵੀਨਰ ਅਮਰੀਕ ਸਿੰਘ ਡੀ .ਪੀ. ਈ. ਨੇ ਦੱਸਿਆ ਕਿ ਅੱਜ ਜੋ ਮੁਕਾਬਲੇ ਹੋ ਰਹੇ ਹਨ ਇਹਨਾਂ ਅੰਡਰ -17 ਲੜਕੀਆਂ ਦੇ ਮੁਕਾਬਲਿਆਂ (Girls’ competitions) ਵਿੱਚੋਂ ਜਿਲ੍ਹਾ ਸੰਗਰੂਰ ਨੇ ਬਠਿੰਡੇ ਨੂੰ 2-0 ਨਾਲ, ਮਾਨਸਾ ਨੇ ਬਰਨਾਲਾ ਨੂੰ 2-0 ਨਾਲ, ਲੁਧਿਆਣਾ ਨੇ ਮੋਗੇ ਨੂੰ 2-0 , ਦੇ ਫਰਕ ਨਾਲ ਹਰਾਇਆ । ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਮਲੇਰਕੋਟਲਾ ਨੂੰ 2-0, ਸੰਗਰੂਰ ਨੇ ਰੂਪਨਗਰ ਨੂੰ 2-0 ਨਾਲ, ਬਠਿੰਡਾ ਨੇ ਪਠਾਨਕੋਟ ਨੂੰ 2-0 ਨਾਲ ਹਰਾਇਆ ।

ਸਟੇਜ ਸਕੱਤਰ ਦੀ ਭੂਮਿਕਾ ਸੁਖਵੀਰ ਸਿੰਘ ਧੂਰੀ ਨੇ ਬਾਖੂਬੀ ਨਿਭਾ ਰਹੇ ਹਨ

ਇਸ ਮੌਕੇ ਤੇ ਸਟੇਟ ਵੱਲੋਂ ਬਤੌਰ ਅਬਜਰਬਰ ਅਤੇ ਸਲੈਕਟਰ ਬਲਕਾਰ ਸਿੰਘ ਡੀ. ਪੀ. ਈ. ਲੁਧਿਆਣਾ, ਅਮਰਜੀਤ ਸਿੰਘ ਡੀ. ਪੀ. ਈ. ਫਿਰੋਜਪੁਰ, ਜਤਿੰਦਰ ਸਿੰਘ ਪੀ. ਟੀ. ਆਈ. ਲੁਧਿਆਣਾ, ਨਾਇਬ ਖਾਨ ਲੈਕ. ਫਿਜੀ. ਬਾਲੀਆਂ ਸੰਗਰੂਰ ਰਵਿੰਦਰ ਸਿੰਘ ਡੀ ਪੀ ਈ ਲੁਧਿਆਣਾ, ਰਕੇਸ ਕੁਮਾਰ ਲੁਧਿਆਣਾ ਹਾਜ਼ਰ ਸਨ । ਇਹਨਾਂ ਤੋਂ ਇਲਾਵਾ ਹੈੱਡਮਿਸਟਰੈਸ ਮਨਜੋਤ ਕੌਰ, ਹੈੱਡ ਮਿਸਟਰੈਸ ਸ਼ੀਨੂੰ, ਹੈੱਡ ਮਾਸਟਰ ਸੁਖਦੀਪ ਸਿੰਘ, ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਹਰਪ੍ਰੀਤ ਸਿੰਘ ਅਤੇ ਸਟੇਜ ਸਕੱਤਰ ਦੀ ਭੂਮਿਕਾ ਸੁਖਵੀਰ ਸਿੰਘ ਧੂਰੀ ਨੇ ਬਾਖੂਬੀ ਨਿਭਾ ਰਹੇ ਹਨ । ਇਸ ਤੋਂ ਇਲਾਵਾ ਸਰੀਰਕ ਸਿੱਖਿਆ ਦੇ ਅਧਿਆਪਕ ਸਹਿਬਾਨ ਵੱਖ-ਵੱਖ ਡਿਊਟੀ ਨਿਭਾਅ ਰਹੇ ਹਨ, ਜਿਨ੍ਹਾਂ ਵਿੱਚ ਇੰਦਰਜੀਤ ਸਿੰਘ ਲੈਕਚਰਾਰ, ਸ੍ਰੀਮਤੀ ਹਰਵਿੰਦਰ ਕੌਰ ਲੈਕਚਰਾਰ, ਕੰਵਲਦੀਪ ਸਿੰਘ ਡੀ. ਪੀ. ਈ., ਮਨਪ੍ਰੀਤ ਸਿੰਘ ਡੀ. ਪੀ. ਈ., ਜਗਤਾਰ ਸਿੰਘ ਪੀ. ਟੀ. ਆਈ., ਪ੍ਰਿੰਸ ਕਾਲੜਾ ਬਲਾਕ ਸਪੋਰਟਸ ਕੋਆਰਡੀਨੇਟਰ ਆਦਿ ਹਾਜ਼ਰ ਹਨ ।

Read More : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਯੋਜਿਤ

LEAVE A REPLY

Please enter your comment!
Please enter your name here