ਘਨੌਰ, 6 ਨਵੰਬਰ 2025 : ਥਾਣਾ ਘਨੌਰ ਪੁਲਸ (Ghanaur Police Station) ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ
ਜਿਹੜੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੰਜਲੀ ਪੁੱਤਰੀ ਸਤਗੁਰੂ ਸਿੰਘ, ਸੁਰਿੰਦਰ ਕੋਰ ਪਤਨੀ ਸਤਗੁਰੂ ਸਿੰਘ ਵਾਸੀਆਨ ਗੁਲਾਬ ਨਗਰ ਰਾਜਪੁਰਾ ਥਾਣਾ ਸਿਟੀ ਰਾਜਪੁਰਾ, ਅਭੀ ਕੁਮਾਰ ਵਾਸੀ ਪਿੰਡ ਝਜੋ ਥਾਣਾ ਬਨੂੰੜ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਵੰਤ ਕੋਰ (Complainant Kulwant Kaur) ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਸੰਜਰਪੁਰ ਥਾਣਾ ਘਨੌਰ ਨੇ ਦੱਸਿਆ ਕਿ ਉਸਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਅੰਜਲੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਵਿਆਹ ਕਰਾਉਣਾ ਚਾਹੁੰਦੇ ਸਨ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਵੱਲੋ ਰੋਕਣ ਤੇ ਵੀ ਉਸਦੇ ਲੜਕੇ ਨੇ ਅੰਜਲੀ ਨਾਲ ਵਿਆਹ ਕਰਵਾ ਲਿਆ ਅਤੇ ਅੰਜਲੀ ਪਹਿਲਾਂ ਇੱਕ ਹੋਰ ਲੜਕੇ ਅਭੀ ਕੁਮਾਰ ਨੂੰ ਜਾਣਦੀ ਸੀ ਅਤੇ ਉਸਦਾ ਲੜਕਾ ਉਸ ਨੂੰ ਮਿਲਣ ਤੋ ਰੋਕਦਾ ਸੀ ।
ਉਪਰੋਕਤ ਦੋਵੇਂ ਮਹਿਲਾਂ ਉਸਦੇ ਲੜਕੇ ਨੁੂੰ ਕਾਫੀ ਤੰਗ ਪੇ੍ਰਸ਼ਾਨ ਕਰਦੀਆਂ ਸਨ
ਸਿ਼ਕਾਇਤਕਰਤਾ ਕੁਲਵੰਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਤੋਂ ਉਕਤ ਮਹਿਲਾ ਤੇ ਉਸਦੀ ਮਾਤਾ ਅਕਸਰ ਹੀ ਪੈਸੇ ਮੰਗਦੇ ਸਨ, ਜਿਸ ਕਾਰਨ ਘਰ ਵਿੱਚ ਕਲੇਸ਼ ਹੁੰਦਾ ਰਹਿੰਦਾ ਸੀ ਅਤੇ ਉਪਰੋਕਤ ਦੋਵੇਂ ਮਹਿਲਾਂ ਉਸਦੇ ਲੜਕੇ ਨੁੂੰ ਕਾਫੀ ਤੰਗ ਪੇ੍ਰਸ਼ਾਨ ਕਰਦੀਆਂ ਸਨ, ਜਿਸ ਤੇ ਉਪਰੋਕਤ ਤਿੰਨੋਂ ਜਣਿਆਂ ਤੋ ਤੰਗ ਆ ਕੇ ਉਸਦੇ ਲੜਕੇ ਨੇ 10 ਸਤੰਬਰ 25 ਨੂੰ ਘਰ ਵਿੱਚ ਫਾਹਾ ਲੈ ਕੇ ਖੁਦਖੁਸ਼ੀ (Suicide) ਕਰ ਲਈ । ਜਿਸ ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਆਤਮ-ਹੱਤਿਆ ਕਰਨ ਲਈ ਜਿੰਮੇੇਵਾਰ ਦੱਸਣ ਤੇ ਇਕ ਵਿਅਕਤੀ ਵਿਰੁੱਧ ਕੇਸ ਦਰਜ








